ਬ੍ਰਿਟਿਸ਼ ਕੋਲੰਬੀਆ ਵਿਚ ਲੱਗਣਗੇ ਭੂਚਾਲ ਦੀ ਨਬਜ਼ ਫੜਨ ਵਾਲੇ ਯੰਤਰ, ਦੇਣਗੇ ਅਗਾਊਂ ਜਾਣਕਾਰੀ

ਵੈਨਕੂਵਰਂ, 28 ਜੁਲਾਈ (ਸ.ਬ.) ਭੂਚਾਲ ਇੱਕ ਅਜਿਹੀ ਕੁਦਰਤੀ ਆਫਤ ਹੈ, ਜਿਹੜੀ ਕਿਸੇ ਨੂੰ ਪੁੱਛ ਕੇ ਨਹੀਂ ਸਗੋਂ ਅਚਾਨਕ  ਆ ਜਾਂਦੀ ਹੈ| ਕਈ ਵਾਰ ਭੂਚਾਲ ਸਾਧਾਰਣ ਤੀਬਰਤਾ ਵਾਲਾ ਹੁੰਦਾ ਹੈ ਅਤੇ ਬਹੁਤਾ ਨੁਕਸਾਨ ਨਹੀਂ ਕਰਦਾ ਪਰ ਕਈ ਵਾਰ ਭੂਚਾਲ ਇੰਨੀ ਜ਼ਿਆਦਾ ਤੀਬਰਤਾ ਵਾਲਾ ਹੁੰਦਾ ਹੈ ਕਿ ਪਲਾਂ ‘ਚ ਹਜ਼ਾਰਾਂ ਜ਼ਿੰਦਗੀਆਂ ਇਸ ਦੀ ਭੇਂਟ ਚੜ੍ਹ ਜਾਂਦੀਆਂ ਹਨ| ਅੱਜ ਦੇ ਸਮੇਂ ਵਿਚ ਵਿਗਿਆਨ ਨੇ ਕਾਫੀ ਤਰੱਕੀ ਕਰ ਲਈ ਹੈ ਅਤੇ ਭੂਚਾਲ ਵਰਗੀ ਅਚਾਨਕ ਆਉਣ ਵਾਲੀ ਕੁਦਰਤੀ ਆਫਤ ਬਾਰੇ ਪਤਾ ਲਗਾਉਣ ਲਈ ਯੰਤਰ ਤਿਆਰ ਕਰ ਲਏ ਹਨ| ਭੂਚਾਲ ਦੇ ਇਸੇ ਖ਼ਤਰੇ ਨਾਲ ਨਜਿੱਠਣ ਲਈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਲੋਂ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ| ਇਸ ਯੋਜਨਾ ਤਹਿਤ ਬੀ. ਸੀ. ਤੱਟ ਤੇ ਭੂਚਾਲ ਦੇ ਆਉਣ ਤੋਂ ਪਹਿਲਾਂ ਚਿਤਾਵਨੀ ਦੇਣ ਵਾਲੇ ਸੈਂਸਰ ਲਗਾਏ ਜਾਣਗੇ| ਇਹ ਸੈਂਸਰ ਖ਼ਤਰਨਾਕ ਭੂਚਾਲ ਦੇ ਆਉਣ ਤੋਂ 90 ਸੈਕਿੰਡ ਪਹਿਲਾਂ ਹੀ ਚਿਤਾਵਨੀ ਦੇ ਦੇਣਗੇ| ਚੌਰਸ ਆਕਾਰ ਦਾ ਇਹ ਯੰਤਰ ਪਾਣੀ ਦੇ ਹੇਠਾਂ ਲਗਾਇਆ ਜਾਵੇਗਾ| ਹਰੇਕ ਯੰਤਰ ਦੀ ਕੀਮਤ 130,000 ਡਾਲਰ ਹੈ ਅਤੇ ਪੂਰੇ ਸੂਬੇ ਵਿੱਚ 8 ਸੈਂਸਰ ਲਗਾਏ ਜਾਣਗੇ| ਇਸ ਸੰਬੰਧ ਵਿਚ ਸੂਬਾ ਸਰਕਾਰ ਵਲੋਂ 5 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ| ਪਹਿਲੇ ਤਿੰਨ ਸੈਂਸਰ ਓਸ਼ਨ ਨੈੱਟਵਰਕ ਕੈਨੇਡਾ ਵਲੋਂ ਵੈਨਕੂਵਰ ਦੀਪ ਦੇ ਤੱਟ ਤੇ ਲਗਾਏ ਜਾ ਚੁੱਕੇ ਹਨ|

Leave a Reply

Your email address will not be published. Required fields are marked *