ਬ੍ਰਿਟਿਸ਼ ਨਾਗਰਿਕ ਆਟੋਰਿਕਸ਼ਾ ਚਲਾ ਕੇ ਭਾਰਤੀਆਂ ਲਈ ਇੱਕਠਾ ਕਰੇਗਾ ਚੰਦਾ

ਬ੍ਰਿਟੇਨ, 19 ਜੁਲਾਈ (ਸ.ਬ.)  ਬ੍ਰਿਟੇਨ ਦਾ ਇਕ 77 ਸਾਲਾ ਨਾਗਰਿਕ ਪੇਸ ਮੇਕਰ ਲੱਗੇ ਹੋਣ ਦੇ ਬਾਵਜੂਦ 4,828 ਕਿਮੀ ਆਟੋਰਿਕਸ਼ਾ ਚਲਾ ਕੇ ਇਕ ਭਾਰਤੀ ਚੈਰਿਟੀ ਸੰਸਥਾ ਲਈ ਚੰਦਾ ਇੱਕਠਾ ਕਰੇਗਾ| ਇਹ ਚੈਰਿਟੀ ਸੰਸਥਾ ਭਾਰਤ, ਏਸ਼ੀਆ ਅਤੇ ਹੋਰ ਅਫਰੀਕੀ ਦੇਸ਼ਾਂ ਵਿਚ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਮਦਦ ਲਈ ਕੰਮ ਕਰਦੀ ਹੈ|  ਬ੍ਰਿਟੇਨ ਦੇ ਰਹਿਣ ਵਾਲੇ ਸਟੀਵ ਗਿਬਸ ਨਾਂ ਦੇ ਇਸ ਵਿਅਕਤੀ ਨੇ ਸੋਮਵਾਰ ਤੋਂ ਵਿਸਟਨ ਸ਼ਹਿਰ ਤੋਂ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ| ਸਟੀਵ 6 ਅਗਸਤ ਨੂੰ 4,828 ਕਿਮੀ ਦੀ ਦੂਰੀ ਤੈਅ ਕਰ ਕੇ ਆਪਣੀ ਯਾਤਰਾ ਖਤਮ ਕਰਨਗੇ| ਇਸ ਦੌਰਾਨ ਉਹ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਬੱਚਿਆਂ ਲਈ ਚੰਦਾ ਇੱਕਠਾ ਕਰਨ ਦਾ ਕੰਮ ਵੀ ਕਰਨਗੇ| ਇਸ ਯਾਤਰਾ ਦੌਰਾਨ ਸਟੀਵ ਦਾ ਉਦੇਸ਼ ਇੰਨਾ ਚੰਦਾ ਇੱਕਠਾ ਕਰ ਲੈਣਾ ਹੈ, ਜਿਸ ਨਾਲ ਉਹ 12-15 ਬੱਚਿਆਂ ਦੀ ਸਮਰਥਾ ਵਾਲਾ ਇਕ ਛੋਟਾ ਹਾਰਟ ਕੈਂਪ ਸਥਾਪਤ ਕਰ ਸਕਣ|

Leave a Reply

Your email address will not be published. Required fields are marked *