ਬ੍ਰਿਟਿਸ਼ ਲੇਖਕ ਇਸ਼ਿਗੁਰੋ ਨੂੰ ਨੋਬਲ ਪੁਰਸਕਾਰ ਦੇਣ ਦਾ ਫੈਸਲਾ ਸ਼ਲਾਘਾਯੋਗ

ਸਾਹਿਤ  ਦੇ ਨੋਬੇਲ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੈਰਾਨ ਕੀਤਾ| ਗਨੀਮਤ ਇੰਨੀ ਹੀ ਹੈ ਕਿ ਪਿਛਲੇ ਸਾਲ ਦੀ ਤੁਲਣਾ ਵਿੱਚ ਥੋੜ੍ਹਾ ਘੱਟ  ਹੈਰਾਨ ਕੀਤਾ| ਖੁਦ ਇਨਾਮ ਪਾਉਣ ਵਾਲੇ ਜਾਪਾਨੀ ਮੂਲ ਦੇ ਬ੍ਰਿਟਿਸ਼ ਲੇਖਕ ਕਾਜੁਓ ਇਸ਼ਿਗੁਰੋ ਨੂੰ ਵੀ ਇਸ ਤੇ ਭਰੋਸਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਦਾ ਨਾਮ ਇਨਾਮ ਲਈ ਸੰਭਾਵਿਤ ਲੇਖਕਾਂ ਵਿੱਚ ਅੱਗੇ ਨਹੀਂ ਚੱਲ ਰਿਹਾ ਸੀ| ਹਾਲਾਂਕਿ ਅੰਗਰੇਜ਼ੀ ਲਿਖਾਈ ਵਿੱਚ ਉਨ੍ਹਾਂ ਦਾ ਨਾਮ ਜਾਣਿਆ-ਪਛਾਣਿਆ ਹੈ|  1989 ਵਿੱਚ ਨਾਵਲ ‘ਦ ਰਿਮੇਂਸ ਆਫ ਦ ਡੇ’ ਲਈ ਉਨ੍ਹਾਂ ਨੂੰ ਬੁਕੇ ਇਨਾਮ ਮਿਲ ਚੁੱਕਿਆ ਹੈ| ਸਵੀਡਿਸ਼ ਅਕੈਡਮੀ ਦੀ ਸਥਾਈ ਸਕੱਤਰ ਸਾਰਾ ਡੈਨਿਅਸ ਨੇ ਰੋਚਕ ਅੰਦਾਜ ਵਿੱਚ ਉਨ੍ਹਾਂ ਦੀ ਜਾਣ ਪਹਿਚਾਣ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਜੇਨ ਆਸਟਿਨ ਅਤੇ ਫਰੈਂਜ ਕਾਫਕਾ ਦਾ ਇੱਕ ਮਿਸ਼ਰਣ  ਤਿਆਰ ਕਰੋ ਤਾਂ ਇਸ਼ਿਗੁਰੋ ਦਾ ਇੱਕ ਸੰਖੇਪ ਰੂਪ ਮਿਲੇਗਾ, ਹਾਲਾਂਕਿ ਉਸ ਵਿੱਚ ਥੋੜ੍ਹਾ-ਬਹੁਤ ਮਾਰਸ਼ਲ ਪ੍ਰੂਸਤ ਨੂੰ ਵੀ ਮਿਲਾ ਕੇ ਜ਼ਿਆਦਾ ਤੇਜ ਨਹੀਂ,  ਹੌਲੀ – ਹੌਲੀ ਫੈਂਟਨਾ ਪਵੇਗਾ| ਇੱਕ ਲੇਖਕ ਦੇ ਕੰਮ ਨੂੰ ਬਿਆਨ ਕਰਨ ਦਾ ਇਹ ਮੁਸ਼ਕਿਲ ਨੁਸਖਾ ਸ਼ਾਇਦ ਨੋਬੇਲ ਨਿਰਣਾਇਕ ਕਮੇਟੀ ਨੂੰ ਆਪਣੀ ਝੇਂਪ ਮਿਟਾਉਣ ਲਈ ਲੱਭਣਾ ਪਿਆ ਕਿਉਂਕਿ ਪਿਛਲੇ ਸਾਲ ਬਾਬ ਡਿਲਨ ਨੂੰ ਪੁਰਸਕ੍ਰਿਤ ਕਰਨਾ ਉਸ ਦੇ ਲਈ ਗਲੇ ਦੀ ਹੱਡੀ ਬਣ ਗਿਆ ਸੀ|
ਬਹਿਰਹਾਲ, ਜਾਪਾਨ ਦੇ ਨਾਗਾਸਾਕੀ ਸ਼ਹਿਰ ਵਿੱਚ 1954 ਵਿੱਚ ਜੰਮੇ ਇਸ਼ਿਗੁਰੋ ਪੰਜ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਦੇ ਨਾਲ ਬ੍ਰਿਟੇਨ ਚਲੇ ਗਏ ਸਨ| ਬਚਪਨ ਵਿੱਚ ਸ਼ੇਰਲਾਕ ਹੋਮਸ ਦੀਆਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਵਿੱਚ ਸਾਹਿਤਅਕ ਰੁਚੀ ਉਠੀ|  ਜਵਾਨੀ ਵਿੱਚ ਉਨ੍ਹਾਂ ਤੇ ਸੰਗੀਤ ਦਾ ਸ਼ੌਕ ਸਵਾਰ ਹੋਇਆ ਅਤੇ ਉਹ ਇੱਕ ਗਾਇਕ ਅਤੇ ਗੀਤਕਾਰ ਬਨਣ ਵਿੱਚ ਜੁੱਟ ਗਏ| ਕੁੱਝ ਦੇਸੀ ਕਲੱਬਾਂ ਵਿੱਚ ਜਾ ਕੇ ਗਾਉਂਦੇ ਰਹੇ ਪਰ ਸੰਗੀਤ ਦਾ ਮਾਮਲਾ ਕੁੱਝ ਜਮਿਆ ਨਹੀਂ| ਅਲਬਤਾ ਉਨ੍ਹਾਂ ਦੇ ਇਸ ਸ਼ੌਕ ਨੇ ਉਨ੍ਹਾਂ  ਦੀ ਜਿੰਦਗੀ ਨੂੰ ਜਰੂਰ ਪ੍ਰਭਾਵਿਤ ਕੀਤਾ| ਉਨ੍ਹਾਂ ਦੀ ਲਿਖਾਈ ਦੀ ਇੱਕ ਆਤਮੀ ਅਤੇ ਲੋਚਦਾਰ ਸ਼ੈਲੀ ਹੈ ਜੋ ਸਮਕਾਲੀ ਲੇਖਕਾਂ ਵਿੱਚ ਉਨ੍ਹਾਂ ਨੂੰ ਵੱਖ ਪਹਿਚਾਣ ਦਿੰਦੀ ਹੈ|  ਇਸ਼ਿਗੁਰੋ ਦਾ ਕਹਿਣਾ ਹੈ ਕਿ ਲੇਖਕ ਨੂੰ ਬਹੁਤ ਸਾਰੇ ਮਤਲਬ ਸਤ੍ਹਾ ਦੇ ਹੇਠਾਂ ਛੱਡ ਦੇਣੇ ਹੁੰਦੇ ਹਨ| ਉਨ੍ਹਾਂ  ਦੇ ਨਾਵਲ ਅਕਸਰ ਪਹਿਲਾਂ ਪੁਰਸ਼ ਦੀ ਸ਼ੈਲੀ ਵਿੱਚ ਲਿਖੇ ਗਏ ਹਨ| ਇਹਨਾਂ ਵਿੱਚ ਉਨ੍ਹਾਂ ਨੇ ਅਜਿਹੇ ਪਾਤਰਾਂ ਨੂੰ ਨੈਰੇਟਰ ਬਣਾਇਆ ਹੈ ਜਿਨ੍ਹਾਂ ਨੂੰ ਇਸ ਭੂਮਿਕਾ ਵਿੱਚ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ|  ਉਨ੍ਹਾਂ  ਦੇ  ਸੂਤਰਧਾਰ ਅਕਸਰ ਉਸ ਸੱਚ ਤੋਂ ਅਨਜਾਨ ਦਿਖਦੇ ਹਨ ਜੋ ਹੌਲੀ-ਹੌਲੀ ਪਾਠਕਾਂ  ਦੇ ਸਾਹਮਣੇ ਉਦਘਾਟਿਤ ਹੁੰਦਾ ਹੈ| ਕਨੇਡਾ  ਦੇ ਨਾਵਲਕਾਰ ਮਾਈਕਲ ਓਨਦਾਤਜੇ ਨੇ ਉਨ੍ਹਾਂ ਨੂੰ ਇੱਕ ਅਨੋਖਾ ਅਤੇ ਰਹੱਸਮਈ ਲੇਖਕ ਦੱਸਿਆ ਜੋ ਹਰ ਕਿਤਾਬ ਦੇ ਨਾਲ ਸਾਰਿਆਂ ਨੂੰ ਚੌਂਕਾ ਦਿੰਦੇ ਹਨ|  ਇਸ਼ਿਗੁਰੋ ਦੀ ਰਚਨਾ ‘ਦਿ ਅਨਕੰਸੋਲਡ’ ਨੂੰ ਆਲੋਚਕਾਂ ਨੇ ਜਾਦੁਈ ਯਥਾਰਥਵਾਦੀ ਨਾਵਲ ਦੱਸਿਆ ਹੈ ਤਾਂ ‘ਵੇਨ ਵੀ ਵਰ ਆਰਫੰਸ’ ਇੱਕ ਜਾਸੂਸੀ ਰਚਨਾ ਹੈ| ‘ਨੇਵਰ ਲੈਟ ਮੀ ਗੋ’ ਨੂੰ ਸਾਇੰਸ ਫਿਕਸ਼ਨ ਦੀ ਦਿਸ਼ਾ ਵਿੱਚ ਇੱਕ ਵੱਡੀ ਸ਼ੈਲੀਗਤ ਛਲਾਂਗ ਦੱਸਿਆ ਗਿਆ ਹੈ| ਉਨ੍ਹਾਂ ਦਾ ਨਵਾਂ ਨਾਵਲ ‘ਦ ਬਰੀਡ ਜਾਇੰਟ’ ਇੱਕ ਫੰਤਾਸੀ ਹੈ|  ਇਸ ਵਿੱਚ ਇੱਕ ਬਜ਼ੁਰਗ ਪਤੀ-ਪਤਨੀ ਦੀ ਕਥਾ ਕਹੀ ਗਈ ਹੈ ਜੋ ਆਪਣੇ ਲਾਪਤਾ ਬੇਟੇ ਦੀ ਖੋਜ ਵਿੱਚ ਪਿੰਡ ਛੱਡ ਦਿੰਦੇ ਹਨ|  ਰਸਤੇ ਵਿੱਚ ਉਨ੍ਹਾਂ ਦੀ ਮੁਲਾਕਾਤ ਇੱਕ ਪੁਰਾਣੇ ਸਾਮੰਤ ਨਾਲ ਹੁੰਦੀ ਹੈ ਅਤੇ ਕਹਾਣੀ ਵਿੱਚ ਰਾਕਸ਼ਸ ਅਤੇ ਡਰੈਗਨ ਵੀ ਆਉਂਦੇ ਹਨ| ਇੰਨੇ ਵਖਰੇਵਿਆਂ ਦਾ ਪੁਰਸਕ੍ਰਿਤ ਹੋਣਾ ਬਣਦਾ ਹੈ|
ਪ੍ਰਤਿਪਾਲ ਸਿੰਘ

Leave a Reply

Your email address will not be published. Required fields are marked *