ਬ੍ਰਿਟੇਨ ਅਤੇ ਬ੍ਰਿਟਿਸ਼ ਕੌਂਸਲ ਦੇ ਵਫਦ ਨੇ ਕੀਤਾ ਆਰੀਅਨਜ਼ ਕੈਂਪਸ ਦਾ ਦੌਰਾ

ਰਾਜਪੁਰਾ, 31 ਅਗਸਤ (ਸ.ਬ.) ਬ੍ਰਿਟੇਨ ਦੇ ਇੱਕ ਵਫਦ ਨੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਦਾ ਦੌਰਾ ਕੀਤਾ| ਇਸ ਮੌਕੇ ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ| ਡਾ: ਸੁਮੇਸ਼ ਐਸ. ਡਡਵਾਲ (ਬੀ ਇੰਜਨੀਅਰਿੰਗ, ਐਮ.ਬੀ.ਏ, ਪੀ ਐਚ ਡੀ, ਫੈਲੋ ਐਚ ਈ ਏ ਯੂਕੇ), ਸੀਨੀਅਰ ਲੈਕਚਰਾਰ ਵਪਾਰ, ਡੀ ਸਰਟੇਸ਼ਨਸ ਐਂਡ ਇੰਟਰਨਸ਼ਿਪ ਲੀਡ ਅਤੇ ਪ੍ਰੋਗਰਾਮ ਆਗੂ, ਨਾਰਥੰਬਰੀਆਂ ਲੰਡਨਕੈਂਪਸ, ਯੂਕੇ ਅਤੇ ਸ਼੍ਰੀ ਬਿਪਿਨ ਕੁਮਾਰ ਸੀਨੀਅਰ, ਮੈਨੇਜਰ- ਵਪਾਰ, ਡਿਲਿਵਰੀ ਬ੍ਰਿਟਿਸ਼ ਕੌਂਸਲ ਸਪੀਕਰ ਸਨ|
ਡਾ: ਸੁਮੇਸ਼ ਡਡਵਾਲ ਨੇ ਭਾਰਤ ਅਤੇ ਯੂ ਕੇ ਦੀ ਸਿੱਖਿਆ ਪ੍ਰਣਾਲੀ ਦੇ ਵੱਖ-ਵੱਖ ਮਾਪਦੰਡਾਂ ਬਾਰੇ ਚਰਚਾ ਕੀਤੀ| ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਆਰੀਅਨਜ਼ ਬਿਜਨੈਸ ਸਕੂਲ, ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਿਜੀ, ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਆਰੀਅਨਜ਼ ਕਾਲਜ ਆਫ ਲਾਅ,ਆਰੀਅਨਜ਼ ਕਾਲਜ ਆਫ ਐਜੁਕੇਸ਼ਨ, ਆਰੀਅਨਜ਼ ਡਿਗਰੀ ਕਾਲਜ, ਆਰੀਅਨਜ਼ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ|

Leave a Reply

Your email address will not be published. Required fields are marked *