ਬ੍ਰਿਟੇਨ : ਗੁਰਦੁਆਰੇ ਤੇ ਮਸਜਿਦ ਵਿੱਚ ਲਗਾਈ ਗਈ ਅੱਗ

ਲੰਡਨ, 6 ਜੂਨ (ਸ.ਬ.) ਬ੍ਰਿਟੇਨ ਵਿੱਚ ਇਕ ਪ੍ਰਮੁੱਖ ਗੁਰਦੁਆਰੇ ਤੇ ਇਕ ਮਸਜਿਦ ਵਿੱਚ ਅੱਗ ਲਗਾ ਦਿੱਤੀ ਗਈ| ਇਸ ਘਟਨਾ ਨੂੰ ਪੁਲੀਸ ਨਸਲ ਅਪਰਾਧਾਂ ਦੇ ਤੌਰ ਤੇ ਦੇਖ ਰਹੀ ਹੈ| ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੀਸਟਨ ਵਿੱਚ ਹਾਰਡੀ ਸਟ੍ਰੀਟ ਤੇ ‘ਜਾਮਾ ਮਸਜਿਦ ਅਬੂ ਹੂਰੈਰਾ ਮਾਸਕ’ ਅਤੇ ਲੇਡੀ ਪੀਟ ਲੇਨ ਤੇ ‘ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਗੁਰਦੁਆਰੇ’ ਵਿੱਚ ਅੱਗ ਲਗਾ ਦਿੱਤੀ ਗਈ| ਰਿਪੋਰਟ ਮੁਤਾਬਕ ਮਸਜਿਦ ਦੇ ਪ੍ਰਮੁੱਖ ਦਰਵਾਜੇ ਤੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 3:45 ਵਜੇ ਅੱਗ ਲਗਾ ਦਿੱਤੀ ਗਈ| ਇਸ ਦੇ ਕੁਝ ਮਿੰਟ ਬਾਅਦ ਹੀ ਗੁਰਦੁਆਰੇ ਦੇ ਮੁੱਖ ਦਰਵਾਜੇ ਤੇ ਅੱਗ ਲਗਾ ਦਿੱਤੀ ਗਈ| ਇਕ ਰਿਪੋਰਟ ਮੁਤਾਬਕ ਗੁਰਦੁਆਰੇ ਦੇ ਮੁੱਖ ਦਰਵਾਜੇ ਤੇ ਪੈਟਰੋਲ ਨਾਲ ਭਰੀ ਬੋਤਲ ਵਿੱਚ ਅੱਗ ਲਗਾਈ ਗਈ, ਜਿਸ ਨਾਲ ਸਮੌਕ ਅਲਾਰਮ ਵੱਜ ਉਠਿਆ| ਇਸ ਦੇ ਤੁਰੰਤ ਬਾਅਦ ਦੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਅਤੇ ਪੁਲੀਸ ਨੂੰ ਬੁਲਾਇਆ ਗਿਆ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ|

Leave a Reply

Your email address will not be published. Required fields are marked *