ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਮਲਾਲਾ ਨੇ ਦਿੱਤੀ ਇੰਟਰਵਿਊ

ਲੰਡਨ, 14 ਜਨਵਰੀ (ਸ.ਬ.) ਸਭ ਤੋਂ ਛੋਟੀ ਉਮਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਪਾਕਿਸਤਾਨ ਦੀ ਮਲਾਲਾ ਯੂਸੁਫਜਈ ਨੇ ਬ੍ਰਿਟੇਨ ਦੀ ਸਭ ਤੋਂ ਵੱਡੀ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਹਾਸਿਲ ਕਰਨ ਲਈ ਇੰਟਰਵਿਊ ਦਿੱਤੀ ਹੈ| ਉਹ ਇੱਥੇ ਰਾਜਨੀਤੀ, ਦਰਸ਼ਨ ਸਾਸ਼ਤਰ ਅਤੇ ਅਰਥਸਾਸ਼ਤਰ ਦੇ ਵਿਸ਼ਿਆਂ ਵਿੱਚ ਪੜ੍ਹਾਈ ਕਰਨਾ ਚਾਹੁੰਦੀ ਹੈ| ਮਲਾਲਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਇੰਟਰਵਿਊ ਸੌਖੀ ਨਹੀਂ ਸੀ ਅਤੇ ਉਹ ਦੂਜੇ ਵਿਦਿਆਰਥੀਆਂ ਵਾਂਗ ਨਤੀਜੇ ਦਾ ਇੰਤਜ਼ਾਰ ਕਰ ਰਹੀ ਹੈ|
ਜ਼ਿਕਰਯੋਗ ਹੈ ਕਿ ਅਕਤੂਬਰ, 2012 ਵਿੱਚ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਤਾਲਿਬਾਨ ਦੇ ਅੱਤਵਾਦੀਆਂ ਨੇ ਮਲਾਲਾ ਦੇ ਸਿਰ ਵਿਚ ਗੋਲੀ ਮਾਰੀ ਸੀ| ਇਸ ਘਟਨਾ ਤੋਂ ਬਾਅਦ ਉਹ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਹੋ ਗਈ ਸੀ| ਮਲਾਲਾ ਨੇ ਆਪਣੀ ਕਿਤਾਬ ‘ਆਈ ਐਮ ਮਲਾਲਾ’ ਵਿੱਚ ਤਾਲਿਬਾਨ ਦੇ ਅਧੀਨ ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਆਪਣੇ ਕੌੜੇ ਅਨੁਭਵਾਂ ਬਾਰੇ ਲਿਖਿਆ ਹੈ| ਉਸ ਨੇ ਇੱਥੇ ਅੱਤਵਾਦੀਆਂ ਤੋਂ ਬਿਨਾਂ ਡਰੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਸੀ| ਫਿਲਹਾਲ ਮਲਾਲਾ ਆਪਣੇ ਪਿਤਾ ਜਿਆਉਦੀਨ ਯੂਸੁਫਜਈ ਅਤੇ ਮਾਂ ਤੂਰ ਪੇਕਈ ਦੇ ਨਾਲ ਬਰਮਿੰਘਮ ਵਿੱਚ ਰਹਿ ਰਹੀ ਹੈ|

Leave a Reply

Your email address will not be published. Required fields are marked *