ਬ੍ਰਿਟੇਨ ਦੀ ਗ੍ਰਹਿ ਮੰਤਰੀ ਨੇ ਇਮੀਗ੍ਰੇਸ਼ਨ ਘੁਟਾਲੇ ਨੂੰ ਲੈ ਕੇ ਦਿੱਤਾ ਅਸਤੀਫਾ

ਲੰਡਨ, 30 ਅਪ੍ਰੈਲ (ਸ.ਬ.) ਲੰਬੇ ਸਮੇਂ ਤੋਂ ਬ੍ਰਿਟਿਸ਼ ਨਾਗਰਿਕ ਰਹੇ ਲੋਕਾਂ ਨੂੰ ਅਧਿਕਾਰੀਆਂ ਵੱਲੋਂ ਗਲਤ ਤਰੀਕੇ ਨਾਲ ਗੈਰ-ਕਾਨੂੰਨੀ ਪ੍ਰਵਾਸੀ ਬਣਾਏ ਜਾਣ ਦੇ ਘੁਟਾਲੇ ਨੂੰ ਲੈ ਕੇ ਵਧਦੇ ਦਬਾਅ ਕਾਰਨ ਬ੍ਰਿਟੇਨ ਦੀ ਗ੍ਰਹਿ ਮੰਤਰੀ ਅੰਬਰ ਰੂਡ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਰੂਡ ਨੂੰ ਅੱਜ ਹਾਊਸ ਆਫ ਕਾਮਨਜ਼ ਵਿਚ ਇਕ ਬਿਆਨ ਦੇਣਾ ਸੀ| ਉਨ੍ਹਾਂ ਤੇ ਇਸ ਘੋਟਾਲੇ ਨੂੰ ਲੈ ਕੇ ਅਸਤੀਫਾ ਦੇਣ ਦਾ ਕਾਫੀ ਦਬਾਅ ਸੀ| ਇਹ ਮਾਮਲਾ ਕੈਰੇਬੀਆਈ ਪ੍ਰਵਾਸੀਆਂ ਨਾਲ ਜੁੜਿਆ ਸੀ, ਜਿਨ੍ਹਾਂ ਨੂੰ 1940 ਦੇ ਦਹਾਕੇ ਦੇ ਤਥਾਕਥਿਤ ‘ਵਿੰਡਰਸ਼ ਜੈਨਰੇਸ਼ਨ’ ਵੱਲੋਂ ਬ੍ਰਿਟੇਨ ਲਿਆਇਆ ਗਿਆ ਸੀ|
ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਦੇਸ਼ ਨਿਕਾਲਾ ਟੀਚਿਆਂ ਅਤੇ ਇਸ ਦੇ ਬਾਰੇ ਵਿਚ ਉਨ੍ਹਾਂ ਨੂੰ ਜਾਣਕਾਰੀ ਹੋਣ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਸੀ| ਡਾਊਨਿੰਗ ਸਟਰੀਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ (ਟੈਰੀਜ਼ਾ ਮੇਅ) ਨੇ ਅੱਜ ਰਾਤ ਗ੍ਰਹਿ ਮੰਤਰੀ ਦਾ ਅਸਤੀਫਾ ਸਵੀਕਾਰ ਕਰ ਲਿਆ| ਅੰਬਰ ਨੇ ਅਸਤੀਫੇ ਦੇ ਬਾਰੇ ਵਿਚ ਆਪਣੇ ਫੈਸਲੇ ਨੂੰ ਲੈ ਕੇ ਟੈਲੀਫੋਨ ਤੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ| ਅਹੁਦੇ ਤੋਂ ਹੱਟਣ ਨੂੰ ਲੈ ਕੇ ਵਿਰੋਧੀ ਲਿਬਰਲ ਪਾਰਟੀ ਦਾ ਉਨ੍ਹਾਂ ਤੇ ਦਬਾਅ ਸੀ| ਹਾਲ ਹੀ ਦੇ ਦਿਨਾਂ ਵਿਚ ਅੰਬਰ ਅਤੇ ਮੇਅ ਨੇ ‘ਵਿੰਡਰਸ਼ ਜੈਨਰੇਸ਼ਨ’ ਤੋਂ ਕਈ ਵਾਰ ਮੁਆਫੀ ਮੰਗੀ ਹੈ ਅਤੇ ਕਿਹਾ ਕਿ 1973 ਤੋਂ ਪਹਿਲਾਂ ਦੇ ਰਾਸ਼ਟਰਮੰਡਲ ਦੇ ਜਿਨਾਂ ਪ੍ਰਵਾਸੀਆਂ ਨੂੰ ਬ੍ਰਿਟੇਨ ਦੀ ਨਾਗਰਿਕਤਾ ਨਹੀਂ ਮਿਲੀ ਹੈ, ਉਨ੍ਹਾਂ ਨੂੰ ਇਹ ਮਿਲੇਗੀ ਅਤੇ ਜੋ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੂੰ ਮੁਆਵਜ਼ਾ ਮਿਲੇਗਾ|

Leave a Reply

Your email address will not be published. Required fields are marked *