ਬ੍ਰਿਟੇਨ ਵਿੱਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਲਵੇਗਾ ਖਾਸ ਪਰੇਡ ਵਿੱਚ ਹਿੱਸਾ

ਲੰਡਨ, 9 ਜੂਨ (ਸ.ਬ.) ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਦੇ ਮੌਕੇ ਤੇ ਆਯੋਜਿਤ ‘ਟਰੂਪਿੰਗ ਦਿ ਕਲਰ’ ਸਮਾਰੋਹ ਵਿੱਚ ਹਿੱਸਾ ਲੈ ਰਹੇ ਚਰਣਪ੍ਰੀਤ ਸਿੰਘ ਲਾਲ ਪਹਿਲੇ ਅਜਿਹੇ ਫੌਜੀ ਬਣਨ ਜਾ ਰਹੇ ਹਨ ਜੋ ਮਾਰਚ (ਪਰੇਡ) ਦੌਰਾਨ ਹੈਟ ਦੀ ਥਾਂ ਪੱਗ ਬੰਨ੍ਹਣਗੇ| 22 ਸਾਲਾ ਚਰਣਪ੍ਰੀਤ ਇਸ ਸਮਾਰੋਹ ਵਿੱਚ ਮਾਰਚ ਕਰਨ ਵਾਲੇ 1,000 ਫੌਜੀਆਂ ਵਿੱਚੋਂ ਇਕ ਹਨ| ਉਨ੍ਹਾਂ ਦੀ ਪੱਗ ਹੋਰ ਫੌਜੀਆਂ ਦੇ ਹੈਟ ਦੇ ਰੰਗ ਵਰਗੀ ਕਾਲੀ ਹੋਵੇਗੀ|
ਇਸ ਸਮਾਰੋਹ ਵਿੱਚ ਉਨ੍ਹਾਂ ਦੇ ਮਾਂ-ਬਾਪ ਅਤੇ ਭੈਣ ਦਰਸ਼ਕਾਂ ਵਿੱਚ ਹੋਣਗੇ| ਚਰਣਪ੍ਰੀਤ ਬਚਪਨ ਤੋਂ ਹੀ ਭਾਰਤ ਤੋਂ ਬ੍ਰਿਟੇਨ ਚਲੇ ਗਏ ਸਨ| ਉਹ ਇੱਥੇ ਲਾਈਕੈਸਟਰ ਦੇ ਰਹਿਣ ਵਾਲੇ ਹਨ| ਉਨ੍ਹਾਂ ਨੇ ਕਿਹਾ ਕਿ ਇਸ ਮਾਰਚ ਵਿੱਚ ਦਸਤਾਰ ਸਜਾ ਕੇ ਹਿੱਸਾ ਲੈਣ ਵਾਲਾ ਪਹਿਲਾ ਸਿੱਖ ਵਿਅਕਤੀ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ|
ਉਹਨਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹਨਾਂ ਵਾਂਗ ਹੋਰ ਲੋਕ ਨਾ ਸਿਰਫ ਸਿੱਖ ਸਗੋਂ ਹੋਰ ਧਰਮਾਂ ਵਾਲੇ ਵੀ ਫੌਜ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਹੋਣਗੇ| ਪੰਜਾਬੀਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ 1000 ਫੌਜੀਆਂ ਵਿੱਚ ਉਨ੍ਹਾਂ ਦੇ ਭਾਈਚਾਰੇ ਦਾ ਦਸਤਾਰਧਾਰੀ ਸਿੱਖ ਦਿਖਾਈ ਦੇਵੇਗਾ|

Á

Leave a Reply

Your email address will not be published. Required fields are marked *