ਬ੍ਰਿਟੇਨ ਵਿੱਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ

ਨਵੀਂ ਦਿੱਲੀ, 20 ਅਗਸਤ (ਸ.ਬ.) ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਮੁੱਖ ਦੋਸ਼ੀ ਨੀਰਵ ਮੋਦੀ ਬ੍ਰਿਟੇਨ ਵਿੱਚ ਹੈ| ਸੀ. ਬੀ. ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰਿਟੇਨ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ| ਇਸ ਤੋਂ ਬਾਅਦ ਸੀ. ਬੀ. ਆਈ. ਨੇ ਮੋਦੀ ਦੀ ਹਵਾਲਗੀ ਲਈ ਅਰਜ਼ੀ ਦੇ ਦਿੱਤੀ ਹੈ| ਦੱਸ ਦਈਏ ਕਿ ਘਪਲੇ ਦਾ ਖੁਲਾਸਾ ਹੋਣ ਤੋਂ ਬਾਅਦ ਨੀਰਵ ਮੋਦੀ ਕਈ ਵਾਰ ਆਪਣਾ ਟਿਕਾਣਾ ਬਦਲ ਚੁੱਕਾ ਹੈ|

Leave a Reply

Your email address will not be published. Required fields are marked *