ਬ੍ਰਿਟੇਨ ਵਿੱਚ 27 ਸਾਲ ਤੋਂ ਰਹਿ ਰਹੀ ਭਾਰਤੀ ਮੂਲ ਦੀ ਔਰਤ ਨੂੰ ਦੇਸ਼ ਨਿਕਾਲਾ

ਲੰਡਨ, 28 ਫਰਵਰੀ (ਸ.ਬ.) ਬ੍ਰਿਟੇਨ ਦੇ ਇਮੀਗ੍ਰੇਸ਼ਨ ਵਿਭਾਗ ਨੇ 27 ਸਾਲ ਤੋਂ ਦੇਸ਼ ਵਿਚ ਵਿਆਹ ਕਰਵਾ ਕੇ ਰਹਿ ਰਹੀ ਦੋ ਬੱਚਿਆਂ ਦੀ ਮਾਂ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇ ਕੇ ਉਸ ਨੂੰ ਉਸ ਦੇ ਪਤੀ ਅਤੇ ਬੱਚਿਆਂ ਤੋਂ ਦੂਰ ਕਰ ਦਿੱਤਾ ਹੈ| ਭਾਰਤੀ ਮੂਲ ਦੀ ਔਰਤ ਇਰਾਨਾ ਕਲੈਨਿਲ ਨੂੰ     ਬ੍ਰਿਟੇਨ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਿੰਗਾਪੁਰ ਡਿਪੋਰਟ ਕਰ ਦਿੱਤਾ ਹੈ|
ਇਰਾਨਾ ਕਲੈਨਿਲ 1988 ਵਿਚ ਬ੍ਰਿਟੇਨ ਪਹੁੰਚੀ ਸੀ, ਜਿੱਥੇ ਉਸ ਨੇ   ਬ੍ਰਿਟੇਨ ਦੇ ਨਾਗਰਿਕ ਜ਼ੋਨ ਨਾਲ ਵਿਆਹ ਕਰਵਾਇਆ ਸੀ| ਇਸ ਤੋਂ ਬਾਅਦ ਉਸ ਦੇ ਦੋ ਬੱਚੇ ਪੈਦਾ ਹੋਏ ਪਰ ਬ੍ਰਿਟੇਨ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਇਮੀਗ੍ਰੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ| ਕਲੈਨਿਲ ਦੀ ਲੰਡਨ ਰਹਿੰਦੀ ਨਣਦ ਐਂਜਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਦੀ ਭਾਬੀ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ| ਉਸ ਨੇ ਬ੍ਰਿਟੇਨ ਦੀ ਸਰਕਾਰ ਦੇ ਇਸ ਹੁਕਮ ਨੂੰ ਗੈਰ-ਮਨੁੱਖੀ ਕਰਾਰ ਦਿੱਤਾ ਹੈ| ਕਲੈਨਿਲ ਨੇ ਬ੍ਰਿਟੇਨ ਦੀ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਵੀ ਦਿੱਤੀ ਸੀ| ਇਸ ਤੇ ਅੱਠ ਹਜ਼ਾਰ ਪੌਂਡ ਖਰਚਾ ਵੀ ਹੋਇਆ ਪਰ ਅਦਾਲਤ ਨੇ ਫੈਸਲਾ ਇਮੀਗ੍ਰੇਸ਼ਨ ਵਿਭਾਗ ਦੇ ਹੱਕ ਵਿਚ ਹੀ ਦਿੱਤਾ| ਕਲੈਨਿਲ 27 ਸਾਲ ਤੋਂ ਸੈਲਾਨੀ ਵੀਜ਼ੇ ਤੇ ਬ੍ਰਿਟੇਨ ਵਿਚ ਰਹਿ ਰਹੀ ਸੀ| ਉਸ ਦਾ ਸੈਲਾਨੀ ਵੀਜ਼ਾ ਪਿਛਲੇ ਸਾਲ ਖਤਮ ਹੋ ਗਿਆ ਸੀ ਅਤੇ ਜਿਸ ਕਰਕੇ ਬੀਤੇ ਕਾਫੀ ਸਮੇਂ ਤੋਂ ਉਹ ਸਕਾਟਲੈਂਡ ਦੇ ਡਿਟੇਨ ਸੈਂਟਰ (ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਇਕ ਕਿਸਮ ਦੀ ਜੇਲ) ਵਿਚ ਸੀ|

Leave a Reply

Your email address will not be published. Required fields are marked *