ਬ੍ਰਿਸਬੇਨ ਜਾ ਰਹੇ ਜਹਾਜ਼ ਵਿੱਚ ਹੰਗਾਮਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਪਰਥ, 19 ਜੁਲਾਈ (ਸ.ਬ.) ਉੱਚਾਈ ਤੇ ਉਡਦੇ ਜਹਾਜ਼ਾਂ ਵਿਚ ਅਕਸਰ ਕੁਝ ਅਜਿਹੇ ਯਾਤਰੀ ਵੀ ਸਵਾਰ ਹੋ ਜਾਂਦੇ ਹਨ, ਜੋ ਕਿ ਦੂਜਿਆਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੰਦੇ ਹਨ|  ਕੁਝ ਅਜਿਹਾ ਹੀ ਹੋਇਆ ਪਰਥ ਤੋਂ ਬ੍ਰਿਸਬੇਨ ਜਾ ਰਹੀ ਕੰਤਾਸ ਫਲਾਈਟ ਵਿਚ, ਨਸ਼ੇ ਵਿਚ ਟੱਲੀ ਯਾਤਰੀ ਨੇ ਜਹਾਜ਼ ਵਿਚ ਯਾਤਰੀਆਂ ਨੂੰ ਤੰਗ  ਪ੍ਰੇਸ਼ਾਨ ਕੀਤਾ| ਉਸ ਨੇ ਜਹਾਜ਼ ਵਿਚ ਅਜਿਹਾ ਭੜਥੂ ਪਾ ਦਿੱਤਾ ਕਿ ਹਾਰ ਕੇ ਪਾਇਲਟ ਨੂੰ ਜਹਾਜ਼ ਵਾਪਸ ਪਰਥ ਲਿਜਾਉਣਾ ਪਿਆ| ਜਹਾਜ਼ ਨੇ ਮੰਗਲਵਾਰ ਦੇਰ ਰਾਤ ਉਡਾਣ ਭਰੀ ਸੀ| ਇਕ ਸਾਥੀ ਯਾਤਰੀ ਨੇ ਦੱਸਿਆ ਕਿ ਵਿਅਕਤੀ ਨਸ਼ੇ ਵਿਚ ਸੀ ਅਤੇ ਚਾਲਕ ਦਲ ਦੇ ਮੈਂਬਰਾਂ ਤੋਂ ਹੋਰ ਸ਼ਰਾਬ ਦੀ ਮੰਗ ਕਰ ਰਿਹਾ ਸੀ| ਉਹ ਕਿਹਾ ਰਿਹਾ ਸੀ ਕਿ ਮੈਂ ਹੋਰ ਪੀਵਾਂਗਾ| ਕੰਤਾਸ ਦੇ ਬੁਲਾਰੇ ਨੇ ਕਿਹਾ ਕਿ 38 ਸਾਲਾ ਵਿਅਕਤੀ ਨੇ ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਸ਼ਾਂਤੀ ਨਾਲ ਬੈਠਣ ਲਈ ਕਿਹਾ ਪਰ ਉਸ ਨੇ ਉਨ੍ਹਾਂ ਦੀ ਹਦਾਇਤ ਨੂੰ ਨਹੀਂ ਮੰਨਿਆ| ਜਹਾਜ਼ ਦੇ ਵਾਪਸ ਪਰਥ ਪਹੁੰਚਣ ਤੇ ਵਿਅਕਤੀ ਨੂੰ ਆਸਟ੍ਰੇਲੀਅਨ ਫੈਡਰਲ ਪੁਲੀਸ ਨੇ ਗ੍ਰਿਫਤਾਰ ਕਰ ਲਿਆ, ਜਿਸ ਕਾਰਨ ਉਡਾਣ ਵਿਚ ਤਕਰੀਬਨ 3 ਘੰਟੇ ਦੀ ਦੇਰੀ ਹੋਈ| ਜਹਾਜ਼ ਬੁੱਧਵਾਰ ਦੀ ਸਵੇਰੇ ਨੂੰ 8.30 ਵਜੇ ਬ੍ਰਿਸਬੇਨ ਪੁੱਜਾ|

Leave a Reply

Your email address will not be published. Required fields are marked *