ਬ੍ਰਿਸਬੇਨ ਵਿੱਚ ਇਕ ਘਰ ਤੇ ਬੰਬ ਨਾਲ ਕੀਤੇ ਗਏ ਹਮਲੇ ਵਿੱਚ  ਇਕ ਦੀ ਹਾਲਤ ਗੰਭੀਰ

ਬ੍ਰਿਸਬੇਨ 2 ਨਵੰਬਰ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਇਕ ਆਦਮੀ ਬੁਰੀ ਤਰ੍ਹਾਂ ਸੜ ਗਿਆ, ਜਦੋਂ ਵਿਅਕਤੀਆਂ ਦੇ ਇਕ ਸਮੂਹ ਨੇ ਉਸ ਦੇ ਘਰ ਨੂੰ ਅੱਗ ਲੱਗਾ ਦਿੱਤੀ| ਉਸ ਸਮੇਂ ਘਰ ਵਿਚ ਆਦਮੀ ਦੇ ਇਲਾਵਾ ਉਸ ਦੀ ਗਰਭਵਤੀ ਭੈਣ, ਇਕ 8 ਸਾਲਾ ਬੱਚਾ ਅਤੇ 68 ਸਾਲਾ ਇਕ ਬਜ਼ੁਰਗ ਔਰਤ ਵੀ ਮੌਜੂਦ ਸੀ|
ਰਾਤ ਦੇ ਲੱਗਭਗ 10:15 ਵਜੇ ਮਜ਼ੈਕਨੇਜ਼ੀ ਵਿਚ ਘਰ ਦੀ ਖਿੜਕੀ ਨੂੰ ਤੋੜਿਆ ਗਿਆ ਅਤੇ ਐਕਸੀਲੇਟਰ ਅੰਦਰ ਸੁੱਟਿਆ ਗਿਆ| ਇਸ ਮਗਰੋਂ ਘਰ ਨੂੰ ਅੱਗ ਲੱਗ ਗਈ ਅਤੇ ਹਮਲਾ ਕਰਨ ਵਾਲੇ ਤਿੰਨੇ ਵਿਅਕਤੀ ਇਕ ਗੱਡੀ ਵਿਚ ਬੈਠ ਕੇ ਮੌਕੇ ਤੋਂ ਭੱਜ ਗਏ|
ਚੰਗੀ ਕਿਸਮਤ ਨਾਲ ਘਰ ਦਾ ਫਾਇਰ ਅਲਾਰਮ ਵੱਜਣ ਨਾਲ ਉਨ੍ਹਾਂ ਦੀ ਨੀਂਦ ਖੁੱਲ ਗਈ ਅਤੇ ਉਨ੍ਹਾਂ ਦੀ ਜਾਨ ਬਚ ਗਈ| ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਆਦਮੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਬੁਰੀ ਤਰ੍ਹਾਂ ਸੜ ਗਿਆ| ਕਾਰਜਕਾਰੀ ਇੰਸਪੈਕਟਰ ਟਿਮ ਕਲਾਰਕ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਕੰਮ ਜਾਰੀ ਕਰ ਦਿੱਤਾ ਹੈ|

Leave a Reply

Your email address will not be published. Required fields are marked *