ਬ੍ਰਿਸਬੇਨ ਵਿੱਚ ਮਿਲੇ ਮਨੁੱਖੀ ਅੰਗ

ਬ੍ਰਿਸਬੇਨ, 3 ਅਪ੍ਰੈਲ (ਸ.ਬ.) ਸ਼ਹਿਰ ਦੇ ਉੱਤਰੀ ਇਲਾਕੇ ਵਿੱਚੋਂ ਅੱਜ ਸਵੇਰੇ ਪੁਲੀਸ ਵਲੋਂ ਮਨੁੱਖੀ ਅੰਗ ਬਰਾਮਦ ਕੀਤੇ ਗਏ ਹਨ| ਪੁਲੀਸ ਨੇ ਦੱਸਿਆ ਕਿ ਉਸ ਵਲੋਂ ਕੇਬੂਲਟਰ ਇਲਾਕੇ ਵਿੱਚ ਬ੍ਰਿਸਬੇਨ ਵਿੱਚੋਂ ਬੀਤੇ ਮਾਰਚ ਮਹੀਨੇ ਲਾਪਤਾ ਹੋਏ ਸੈਮੂਅਲ ਥਾਮਸਨ ਨਾਮੀ ਵਿਅਕਤੀ ਦੇ ਸੰਬੰਧ ਵਿੱਚ ਜਾਂਚ-ਪੜਤਾਲ ਕੀਤੀ ਜਾ ਰਹੀ ਸੀ|
ਇਸ ਦੌਰਾਨ ਉਨ੍ਹਾਂ ਨੂੰ ਝਾੜੀਆਂ ਵਿੱਚੋਂ ਮਨੁੱਖੀ ਅਵਸ਼ੇਸ਼ ਮਿਲੇ| ਪੁਲੀਸ ਦੇ ਬੁਲਾਰੇ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ, ਜਿਨ੍ਹਾਂ ਵਿੱਚ ਇਹ ਗੱਲ ਕਹੀ ਗਈ ਸੀ ਕਿ ਪੁਲੀਸ ਨੇ ਇਸ ਇਲਾਕੇ ਵਿੱਚੋਂ ਇੱਕ ਮ੍ਰਿਤਕ ਦੇਹ ਬਰਾਮਦ ਕੀਤੀ ਹੈ|
ਹਾਲਾਂਕਿ ਪੁਲੀਸ ਨੇ ਇਸ ਸੰਬੰਧ ਵਿੱਚ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ ਕਿ ਇਹ ਅੰਗ ਸੈਮੂਅਲ ਥਾਮਸਨ ਦੇ ਹਨ ਜਾਂ ਨਹੀਂ|
ਜਿਕਰਯੋਗ ਹੈ ਕਿ ਸੈਮੂਅਲ ਬੀਤੀ 7 ਮਾਰਚ ਨੂੰ ਲਾਪਤਾ ਹੋ ਗਿਆ ਸੀ| ਇਸ ਪਿੱਛੋਂ ਪੁਲੀਸ ਵਲੋਂ ਵੱਡੇ ਪੱਧਰ ਤੇ ਉਸ ਦੀ ਭਾਲ ਸੰਬੰਧੀ ਮੁਹਿੰਮ ਚਲਾਈ ਗਈ| ਇਸ ਦੇ ਨਾਲ ਹੀ ਇਸ ਮਾਮਲੇ ਦੇ ਸੰਬੰਧ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ|

Leave a Reply

Your email address will not be published. Required fields are marked *