ਬ੍ਰਿਸਬੇਨ ਵਿੱਚ ਸਕੂਲੀ ਬੱਸ ਵਿੱਚ ਲੱਗੀ ਅੱਗ, ਵਾਲ-ਵਾਲ ਬਚੇ ਵਿਦਿਆਰਥੀ

ਬ੍ਰਿਸਬੇਨ, 30 ਜਨਵਰੀ(ਸ.ਬ.) ਸ਼ਹਿਰ ਦੇ ਉੱਤਰੀ ਇਲਾਕੇ ਵਿੱਚ  ਸਵੇਰੇ ਇੱਕ ਸਕੂਲੀ ਬੱਸ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ| ਇਸ ਦੌਰਾਨ ਬੱਸ ਵਿੱਚ ਮੌਜੂਦ ਸਾਰੇ ਵਿਦਿਆਰਥੀ ਵਾਲ-ਵਾਲ ਬਚ    ਗਏ| ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਸਵੇਰੇ 8 ਵਜੇ ਦੇ ਕਰੀਬ ਰੋਥਵੈਲ ਕਸਬੇ ਵਿੱਚ ਲੱਗੀ|
ਇਸ ਦੌਰਾਨ ਚਾਲਕ ਨੇ ਫਾਇਰਫਾਈਟਰਜ਼ ਦੇ ਪਹੁੰਚਣ ਤੱਕ ਸਮਝਦਾਰੀ ਤੋਂ ਕੰਮ ਲੈਂਦਿਆਂ ਸਾਰੇ ਵਿਦਿਆਰਥੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ| ਹਾਲਾਂਕਿ ਵਿਦਿਆਰਥੀਆਂ ਦੇ ਮੈਡੀਕਲ ਜਾਂਚ ਲਈ ਮੌਕੇ ਤੇ ਡਾਕਟਰੀ ਟੀਮਾਂ ਵੀ ਪਹੁੰਚੀਆਂ ਸਨ ਪਰ ਕੋਈ ਵੀ ਹਾਦਸੇ ਵਿੱਚ ਜ਼ਖ਼ਮੀ ਨਹੀਂ ਹੋਇਆ| ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *