ਬ੍ਰਿਸਬੇਨ ਵਿੱਚ 4 ਸਾਲਾ ਬੱਚਾ ਗਾਇਬ, ਭਾਲ ਵਿੱਚ ਲੱਗੀ ਪੁਲੀਸ

ਬ੍ਰਿਸਬੇਨ, 28 ਅਪ੍ਰੈਲ (ਸ.ਬ.) ਆਸਟਰੇਲੀਆ ਪੁਲੀਸ ਨੇ ਜਾਣਕਾਰੀ ਦਿੱਤੀ ਹੈ ਕਿ ਦੱਖਣੀ ਬ੍ਰਿਸਬੇਨ ਦੇ ਇਕ ਹਸਪਤਾਲ ਵਿੱਚੋਂ ਇਕ ਔਰਤ ਅਤੇ ਇਕ ਵਿਅਕਤੀ ਨੇ 4 ਸਾਲਾ ਬੱਚੇ ਨੂੰ ਚੁੱਕ ਲਿਆ ਅਤੇ ਭੱਜ  ਗਏ| ਕੱਲ ਲਗਭਗ 12.30 ਵਜੇ ਉਹ ਇਸ ਬੱਚੇ ਨੂੰ ਆਪਣੇ ਨਾਲ ਲੈ ਗਏ| ਪੁਲੀਸ ਨੇ ਦੱਸਿਆ ਕਿ 28 ਸਾਲਾ ਵਿਅਕਤੀ ਅਤੇ 26 ਸਾਲਾ ਔਰਤ ਨੇ ਇਸ ਬੱਚੇ ਨੂੰ ਅਗਵਾ ਕਰਕੇ ਕਿਤੇ ਲੁਕੋ ਲਿਆ ਹੈ| ਹਸਪਤਾਲ ਵਿੱਚ ਲੱਗੇ ਕੈਮਰਿਆਂ ਤੋਂ ਇਸ ਸਾਰੀ ਵਾਰਦਾਤ ਬਾਰੇ ਜਾਣਕਾਰੀ ਮਿਲੀ ਹੈ| ਇਹ ਬੱਚਾ ਬੀਮਾਰ ਹੈ ਅਤੇ ਤੁਰ ਨਾ ਸਕਣ ਕਾਰਨ ਵ੍ਹੀਲ ਚੇਅਰ ਤੇ ਹੈ| ਦੱਸਿਆ ਜਾ ਰਿਹੈ ਕਿ ਬੱਚਾ ਚੋਰੀ ਕਰਨ ਵਾਲੇ ਨੀਲੇ ਰੰਗ ਦੀ ਗੱਡੀ ਵਿੱਚ ਆਏ ਸਨ| ਪੁਲੀਸ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਬੱਚੇ ਨੂੰ ਲੱਭਣ ਵਿੱਚ ਲੋਕਾਂ ਦੀ ਮਦਦ ਮੰਗੀ ਹੈ|  ਇਸ ਸੰਬੰਧੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *