ਬ੍ਰਿਸਬੇਨ ਸਥਿਤ ਘਰ ਵਿੱਚੋਂ ਔਰਤ ਦੀ ਮਿਲੀ ਲਾਸ਼, ਪੁਲੀਸ ਨੇ ਪਤੀ ਨੂੰ ਕੀਤਾ ਗ੍ਰਿਫਤਾਰ

ਬ੍ਰਿਸਬੇਨ, 29 ਅਪ੍ਰੈਲ (ਸ.ਬ.)  ਆਸਟਰੇਲੀਆ ਦੇ ਬ੍ਰਿਸਬੇਨ ਵਿੱਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ| 60 ਸਾਲਾ ਵਿਅਕਤੀ ਨੇ ਇਸ ਘਟਨਾ ਨੂੰ ਅੰਜ਼ਾਮ ਬ੍ਰਿਸਬੇਨ ਸਥਿਤ ਸਟੈਫੋਰਡ ਹਾਈਟਸ ਘਰ ਵਿੱਚ ਦਿੱਤਾ| ਦੋਸ਼ੀ ਨੇ ਪੁਲੀਸ ਨੂੰ ਫੋਨ ਕੀਤਾ ਅਤੇ ਜਦੋਂ ਪੁਲੀਸ ਅਧਿਕਾਰੀ ਮੌਕੇ ਤੇ ਪੁੱਜੇ ਤਾਂ ਉਨ੍ਹਾਂ ਨੂੰ ਉਥੇ ਇਕ ਔਰਤ ਦੀ ਲਾਸ਼ ਮਿਲੀ| ਪੁਲੀਸ ਨੇ ਮੌਕੇ ਤੋਂ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ| ਪੁਲੀਸ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ, ਉਸ ਨੇ ਪੁਲੀਸ ਨੂੰ ਉਲਝਣ ਵਿੱਚ ਪਾ ਦਿੱਤਾ| ਇਹ ਸਾਫ ਨਹੀਂ ਹੋ ਸਕਿਆ ਕਿ ਦੋਸ਼ੀ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਿਉਂ ਕੀਤੀ| ਘਟਨਾ ਵਾਲੀ ਥਾਂ ਤੇ ਪੁਲੀਸ ਇੰਸਪੈਕਟਰ ਕੈਥਰੀਨ ਜੋਨਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜੋ ਕਿ ਮ੍ਰਿਤਕ ਔਰਤ ਦਾ ਪਤੀ ਹੈ| ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪੁਲਸ ਦੀਆਂ ਕਾਰਾਂ ਅਤੇ ਐਂਬੂਲੈਂਸ ਨੇ ਸੜਕਾਂ ਨੂੰ ਰੋਕ ਦਿੱਤਾ| ਪੁਲਸ ਨੇ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ| ਉਸ ਦੀ ਇਕ ਬੇਟੀ ਹੈ, ਜੋ ਕਿ ਵਿਦੇਸ਼ ਵਿਚ ਹੈ, ਜਿਸ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਸਕਿਆ| ਘਟਨਾ ਦੇ ਸਮੇਂ ਘਰ ਵਿਚ ਦੋਵੇਂ ਪਤੀ-ਪਤਨੀ ਹੀ ਮੌਜੂਦ ਸਨ| ਪੁਲੀਸ ਇੰਸਪੈਕਟਰ ਜੋਨਸ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਪੁੱਜਣ ਲਈ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ|

Leave a Reply

Your email address will not be published. Required fields are marked *