ਬ੍ਰੈਗਜ਼ਿਟ ਤੇ ਬ੍ਰਿਟੇਨ ਦੇ ਮੰਤਰੀ ਨੇ ਦਿੱਤਾ ਅਸਤੀਫਾ

ਲੰਡਨ, 10 ਨਵੰਬਰ (ਸ.ਬ.) ਬ੍ਰਿਟੇਨ ਦੇ ਆਵਾਜਾਈ ਮੰਤਰੀ ਜੋਅ ਜਾਨਸਨ ਨੇ ਬ੍ਰੈਗਜ਼ਿਟ ਮੁੱਦੇ ਤੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ| ਬ੍ਰੈਗਜ਼ਿਟ ਸਮਰਥਕ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਦੇ ਛੋਟੇ ਭਰਾ ਜੋਅ ਜਾਨਸਨ ਨੇ ਯੂਰਪੀ ਸੰਘ ਵਿੱਚ ਬ੍ਰਿਟੇਨ ਦੀ ਮੈਂਬਰਸ਼ਿਪ ਤੇ ਫਿਰ ਤੋਂ ਲੋਕਾਂ ਦੀ ਸਲਾਹ ਜਾਣਨ ਦੀ ਅਪੀਲ ਕੀਤੀ ਹੈ|
ਕੰਜ਼ਰਵੇਟਿਵ ਪਾਰਟੀ ਦੇ ਸੰਸਦੀ ਮੈਂਬਰ ਜੋਅ ਜਾਨਸਨ 2005 ਤੋਂ 2008 ਵਿਚਾਲੇ ਨਵੀਂ ਦਿੱਲੀ ਵਿੱਚ’ਦਿ ਫਾਇਨੈਂਸੀਅਲ ਟਾਈਮਜ਼’ ਦੇ ਪੱਤਰਕਾਰ ਰਹਿ ਚੁੱਕੇ ਹਨ| ਬ੍ਰੈਗਜ਼ਿਟ ਦੇ ਮੁੱਦੇ ਤੇ ਬੋਰਿਸ ਜਾਨਸਨ ਨੇ ਜੁਲਾਈ ਵਿੱਚ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ| ਆਪਣੇ ਭਰਾ ਦੇ ਉਲਟ ਜੋਅ ਜਾਨਸਨ ਨੇ ਯੂਰਪੀ ਸੰਘ ਵਿੱਚ ਬਣੇ ਰਹਿਣ ਲਈ ਵੋਟ ਕੀਤਾ|

Leave a Reply

Your email address will not be published. Required fields are marked *