ਬਜ਼ੁਰਗ ਔਰਤ ਨੂੰ ਨਿਰਵਸਤਰ ਕਰਕੇ ਪਿੰਡ ਵਿੱਚ ਘੁਮਾਉਣ ਦੀ ਘਟਨਾ ਸ਼ਰਮਨਾਕ: ਕੈਂਥ

ਚੰਡੀਗੜ੍ਹ, 19 ਜੁਲਾਈ (ਸ.ਬ.) ਪੰਜਾਬ ਵਿੱਚ ਨਿਰਵਸਤਰ ਕਰਨ ਦੀਆਂ ਸ਼ਰਮਨਾਕ ਅਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਕੈਪਟਨ ਸਰਕਾਰ ਦੇ ਸ਼ਾਸਨ ਪ੍ਰਬੰਧ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲਿਆਂ ਪ੍ਰਤੀ ਅਵੇਸਲੇ ਕਮਜੋਰ ਪ੍ਰਬੰਧਕੀ ਸਿਸਟਮ ਦੀ ਨਿੰਦਿਆ ਕਰਦਿਆਂ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ|
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬਾ ਪਲਵਿੰਦਰ ਕੌਰ ਹਰਿਆਊ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਿਰਵਸਤਰ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ| ਦੋ ਘਟਨਾਵਾਂ, ਫਰੀਦਕੋਟ ਜਿਲ੍ਹੇ ਵਿੱਚ ਦੋ ਮਾਸੂਮ ਬੱਚਿਆਂ ਨੂੰ ਜਬਰਦਸਤੀ ਚੁੱਕ ਕੇ, ਨਿਰਵਸਤਰ ਕਰਕੇ ਤਸ਼ਿਹੇ ਦਿੱਤੇ ਤੇ ਮਾਰਕੁੱਟ ਕੀਤੀ ਅਤੇ ਬਠਿੰਡੇ ਜਿਲ੍ਹੇ ਦੀ ਬਜ਼ੁਰਗ ਔਰਤ ਨੂੰ ਨਿਰਵਸਤਰ ਕਰਕੇ ਪਿੰਡ ਵਿੱਚ ਘੁਮਾਉਣ ਦੀ ਘਟਨਾ ਨੇ ਸ਼ਰਮਨਾਕ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ| ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਸ਼ਾਸਨ ਵੱਲੋਂ ਪ੍ਰਸ਼ਾਸਨ ਸਾਰਥਿਕ ਕਾਰਵਾਈ ਨਹੀਂ ਕੀਤੀ, ਅਜਿਹੀਆਂ ਘਟਨਾਵਾਂ ਕਰਨ ਵਾਲਿਆਂ ਦੇ ਮਨ ਵਿੱਚ ਕੋਈ ਡਰ ਨਹੀਂ ਹੈ| ਲਗਾਤਾਰ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਵਾਧਾ ਹੋ ਰਿਹਾ ਹੈ| ਨਿਰਵਸਤਰ ਦੀਆਂ ਘਟਨਾਵਾਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੁੱਪੀ ਤੋੜਨੀ ਚਾਹੀਦੀ ਹੈ| ਕਿਉਂਕਿ ਅਜਿਹੀਆਂ ਘਟਨਾਵਾਂ ਸਮਾਜ ਦੇ ਮੱਥੇ ਉੱਤੇ ਕਲੰਕ ਹਨ|
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹੁਣ ਸਿਰਫ ਪੱਤਰ ਵਿਵਹਾਰ ਕਰਨ ਜੋਗੀ ਹੈ ਰਹਿ ਗਈ, ਪੰਜਾਬ ਵਿੱਚ ਦਿਨ ਪ੍ਰਤੀ ਦਿਨ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਰਹੀ ਹੈ ਕਿਉਂਕਿ ਕਿ ਪੁਲੀਸੀਆਂ ਤੰਤਰ ਦਾ ਰਾਜਨੀਤਕ ਕਰਨ ਹੋ ਚੁੱਕਿਆ ਹੈ| ਖੂਫੀਆ ਤੰਤਰ ਫੇਲ੍ਹ ਹੋ ਗਿਆ ਜਾਂ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਿਹਾ ਹੈ|
ਉਹਨਾਂ ਕਿਹਾ ਕਿ ਸਮਾਜ ਵਿੱਚ ਵਿਤਕਰੇ, ਬਲਾਤਕਾਰ, ਅੱਤਿਆਚਾਰਾਂ ਅਤੇ ਸੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੀਆਂ ਘਟਨਾਵਾਂ ਉੱਤੇ ਮੌਨ ਧਾਰਿਆ ਹੋਇਆ ਹੈ| ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਅਜਿਹੀਆਂ ਘਟਨਾਵਾਂ ਪ੍ਰਤੀ ਸਖਤ ਕਾਰਵਾਈ ਨਾ ਕਰਨ ਦੀ ਕੋਸ਼ਿਸ਼ ਨੂੰ ਬੇਪਰਦਾ ਕਰਦਾ ਹੈ|

Leave a Reply

Your email address will not be published. Required fields are marked *