ਬੜੂ ਸਾਹਿਬ ਦੀਆਂ ਅਕਾਲ ਅਕੈਡਮੀਆਂ ਲਈ 751 ਪੁਸਤਕਾਂ ਭੇਂਟ

ਚੰਡੀਗੜ੍ਹ, 11 ਸਤੰਬਰ (ਸ.ਬ.) ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸ੍ਰੀ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈਆਂ ਜਾ ਰਹੀਆਂ ਅਕਾਲ-ਅਕੈਡਮੀਆਂ ਲਈ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਰਚਿਤ 751 (ਸੱਤ ਸੌ ਇਕਵੰਜ਼ਾ) ਪੁਸਤਕਾਂ ਭੇਂਟ ਕੀਤੀਆਂ ਗਈਆਂ| ਇਹ ਪੁਸਤਕਾਂ ਬੜੂ ਸਾਹਿਬ ਦੇ ਪ੍ਰਚੇਜ਼ ਦਫਤਰ ਇੰਚਾਰਜ਼ ਸ੍ਰ. ਦਪਿੰਦਰ ਸ਼ਾਹ ਸਿੰਘ ਅਤੇ ਦੂਜੇ ਨੁਮਾਇੰਦਿਆਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਹਨ|
ਇਸ ਮੌਕੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਇਨ੍ਹਾਂ ਪੁਸਤਕਾਂ ਵਿੱਚ ਵੱਡੀਆਂ ਪੁਸਤਕਾਂ ”ਚਾਅ ਨਨਕਾਣੇ ਦਾ”, ”ਇੱਕ ਬਾਤ ਪੰਜਾਬੀ ਵਿਰਸੇ ਦੀ”,” ਮਿੰਨੀਆਂ ਮਿੰਨੀਆਂ ਚੁਸਕੀਆਂ”, ”ਆਓ ਚਲੀਏ ਦਰਸ਼ਨਾਂ ਨੂੰ”, ”ਸਾਹਿਤਕ ਅਸੀਸਾਂ ” ਤੋਂ ਇਲਾਵਾ ਬਹੁਤ ਸਾਰੀਆਂ ਬਾਲ ਪੁਸਤਕਾਂ ”ਇੱਕ ਯੋਧੇ ਦੀਆਂ ਅਮਰ ਕਥਾਵਾਂ”, ”ਸਿੱਖਿਆ ਦਾ ਸੂਰਜ, ”ਚੂਹਿਆਂ ਦੀ ਬਰਾਤ”, ”ਇੱਕ                ਨਿਵੇਕਲਾ ਸ਼ਹੀਦ”, ”ਟੱਲਾਂ ਵਾਲਾ ਸਾਧ”, ”ਘੁੱਗੀ ਦੀਆਂ ਝਾਂਜਰਾਂ”, ”ਤੋਤਿਆਂ ਦੀ ਡਾਰ”, ”ਮੈਂ ਤਾਂ ਚਾਲੀਵਾਂ ਹਾਂ”, ”ਧੂੰਏ ਵਾਲੀ ਗੱਡੀ”, ”ਟਾਂਗੇ ਦੀ ਸਵਾਰੀ” ਅਤੇ ਹੋਰ ਸ਼ਾਮਿਲ ਹਨ| 
ਸ੍ਰ. ਦਪਿੰਦਰ ਸ਼ਾਹ ਸਿੰਘ ਨੇ ਬੜੂ ਸਾਹਿਬ ਕਲਗੀਧਰ ਟਰੱਸਟ ਵਲੋਂ ਬਹਾਦਰ ਸਿੰਘ ਗੋਸਲ ਦਾ ਧੰਨਵਾਦ ਕੀਤਾ| ਇਸ ਮੌਕੇ ਸ੍ਰੀਮਤੀ ਮਨਪ੍ਰੀਤ ਕੌਰ, ਸਤਿੰਦਰ ਕੌਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਮੀਤ ਪ੍ਰਧਾਨ ਦਰਸ਼ਨ ਸਿੰਘ ਸਿੱਧੂ, ਤੇਜਾ ਸਿੰਘ ਥੂਹਾ, ਭੁਪਿੰਦਰ ਸਿੰਘ ਭਾਗੋਮਾਜਰੀਆ ਅਤੇ ਜਾਇੰਟ ਸਕੱਤਰ ਸ੍ਰੀ ਕ੍ਰਿਸ਼ਨ ਰਾਹੀ ਸ਼ਾਮਿਲ ਸਨ| 

Leave a Reply

Your email address will not be published. Required fields are marked *