ਬੰਗਲਾਦੇਸ਼ ਅਤੇ ਭਾਰਤ ਨੇ 4.5 ਅਰਬ ਡਾਲਰ ਦੇ ਸਮਝੌਤੇ ਤੇ ਕੀਤੇ ਹਸਤਾਖਰ

ਢਾਕਾ, 4 ਅਕਤੂਬਰ (ਸ.ਬ.) ਬੰਗਲਾਦੇਸ਼ ਨੇ ਅੱਜ ਭਾਰਤ ਨਾਲ 4.5 ਅਰਬ ਡਾਲਰ ਦੇ ਤੀਜੇ ਕਰਜ਼ਾ ਸੁਵਿਧਾ (ਐਲ.ਓ.ਸੀ.) ਸਮਝੌਤੇ ਤੇ ਦਸਤਖਤ ਕੀਤੇ ਹਨ| ਬੰਗਲਾਦੇਸ਼ ਇਸ ਕਰਜ਼ੇ ਦੀ ਵਰਤੋਂ ਆਪਣੇ ਬੁਨਿਆਦੀ ਢਾਂਚੇ ਅਤੇ ਸਮਾਜਿਕ ਖੇਤਰ ਦੇ ਵਿਕਾਸ ਤੇ ਕਰੇਗਾ| ਇਸ ਕਰਾਰ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਉਨ੍ਹਾਂ ਦੇ ਬੰਗਲਾਦੇਸ਼ੀ ਹਮਰੁਤਬਾ ਏ.ਐਮ.ਏ. ਮੁਹਿਤ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ| ਇਸ ਤੋਂ ਪਹਿਲਾਂ ਨੇਤਾਵਾਂ ਵਿਚਕਾਰ ਵਿਚਾਰ-ਵਟਾਂਦਰਾ ਹੋਇਆ| ਬੰਗਲਾਦੇਸ਼ ਵਲੋਂ ਇਸ ਕਰਾਰ ਤੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਕਾਜੀ ਸ਼ੇਫਿਕੁਲ ਆਜਮ ਅਤੇ ਭਾਰਤ ਵਲੋਂ ਐਕਿਜ਼ਮ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਡੇਵਿਡ ਰਾਸਕਿਵਹਾ ਨੇ ਦਸਤਖਤ ਕੀਤੇ|
ਭਾਰਤ ਵਲੋਂ ਕਰਜ਼ੇ ਤੇ ਦਿੱਤੀ ਗਈ 4.5 ਅਰਬ ਡਾਲਰ ਦੀ ਵੱਡੀ ਰਕਮ ਨੂੰ ਬੰਗਲਾਦੇਸ਼ ਵਿੱਚ 17 ਵੱਡੀਆਂ ਯੋਜਨਾਵਾਂ ਦੇ ਵਿੱਤੀਪੋਸ਼ਣ ਵਿੱਚ ਵਰਤਿਆ ਜਾਵੇਗਾ| ਇਨ੍ਹਾਂ ਵਿੱਚ ਬਿਜਲੀ, ਰੇਲ ਸੜਕ, ਜਹਾਜ਼ਰਾਣੀ ਅਤੇ ਬੰਦਰਗਾਹ ਖੇਤਰ ਦੀਆਂ ਯੋਜਨਾਵਾਂ ਸ਼ਾਮਲ ਹਨ| ਪਿਛਲੇ ਐਲ.ਓ.ਸੀ. ਸਮਝੌਤਿਆਂ ਦੀ ਤਰ੍ਹਾਂ ਬੰਗਲਾਦੇਸ਼ ਨੂੰ ਇਸ ਤੇ ਇਕ ਫੀਸਦੀ ਸਲਾਨਾ ਦਾ ਵਿਆਜ ਦੇਣਾ ਪਵੇਗਾ| ਬੰਗਲਾਦੇਸ਼ ਨੂੰ ਇਹ ਕਰਜ਼ਾ 20 ਸਾਲਾਂ ਵਿੱਚ ਵਾਪਸ ਦੇਣਾ ਪਵੇਗਾ| ਉਨ੍ਹਾਂ ਕੋਲ 5 ਸਾਲਾਂ ਦਾ ਗ੍ਰੇਸ ਪੀਰੀਅਡ ਵੀ ਹੋਵੇਗਾ| ਜੇਤਲੀ ਨੇ ਇਸ ਕਰਾਰ ਤੇ ਦਸਤਖਤ ਤੋਂ ਬਾਅਦ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਸਮਾਜਿਕ-ਆਰਥਿਕ ਮੋਰਚੇ ਤੇ ਬੰਗਲਾਦੇਸ਼ ਨੇ ਤਰੱਕੀ ਕੀਤੀ ਹੈ| ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਵਿਕਾਸ ਦੇ ਮਾਮਲੇ ਵਿੱਚ ਹਮੇਸ਼ਾ ਬੰਗਲਾਦੇਸ਼ ਦੇ ਨਾਲ ਖੜ੍ਹੇ ਰਹੇ ਹਾਂ ਅਤੇ ਭੱਵਿੱਖ ਵਿੱਚ ਵੀ ਅਜਿਹਾ ਹੀ ਕਰਾਂਗੇ| ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਸਮਝੌਤਾ ਸਾਡੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਹਿੱਸਾ ਹੈ| ਇਸ ਮੌਕੇ ਵਿੱਤ ਮੰਤਰੀ ਬੰਗਲਾਦੇਸ਼ ਦੇ ਵਿੱਤ ਮੰਤਰੀ ਮੁਹਿਤ ਨੇ ਕਿਹਾ ਕਿ ਇਸ ਸਮੇਂ ਬੰਗਲਾਦੇਸ਼ ਅਤੇ ਭਾਰਤ ਦੇ ਸੰਬੰਧ ਕਾਫੀ ਸ਼ਾਨਦਾਰ ਹਨ| ਸਾਡੀ ਆਜ਼ਾਦੀ ਦੇ ਸਮੇਂ ਉਹ ਸਾਡੇ ਨਾਲ ਖੜ੍ਹੇ ਸਨ| ਸਾਨੂੰ ਉਮੀਦ ਹੈ ਕਿ ਭਵਿੱਖ ਵਿੱਚ ਵੀ ਉਹ ਅਜਿਹਾ ਹੀ ਕਰਦੇ ਰਹਿਣਗੇ|

Leave a Reply

Your email address will not be published. Required fields are marked *