ਬੰਗਲਾਦੇਸ਼ ਨੇ ਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

ਡਬਲਿਨ, 8 ਮਈ (ਸ.ਬ.) ਬੰਗਲਾਦੇਸ਼ ਤੇ ਵੈਸਟਇੰਡੀਜ਼ ਵਿਚਾਲੇ ਤਿਕੋਣੀ ਸੀਰੀਜ਼ ਦਾ ਦੂਜਾ ਮੈਚ ਡਬਲਿਨ ਵਿੱਚ ਖੇਡਿਆ ਗਿਆ| ਜਿਸ ਵਿੱਚ ਵਿੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿੰਡੀਜ਼ ਟੀਮ ਨੇ ਬੰਗਲਾਦੇਸ਼ ਨੂੰ 262 ਦੌੜਾਂ ਦਾ ਟੀਚਾ ਦਿੱਤਾ ਸੀ| ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਇਹ 8 ਵਿਕਟਾਂ ਨਾਲ ਜਿੱਤ ਲਿਆ| ਤਿਕੋਣੀ ਸੀਰੀਜ਼ ਦਾ ਅਗਲਾ ਮੈਚ ਆਇਰਲੈਂਡ ਤੇ ਬੰਗਲਾਦੇਸ਼ ਵਿਚਾਲੇ 9 ਮਈ ਨੂੰ ਡਬਲਿਨ ਵਿੱਚ ਖੇਡਿਆ ਜਾਵੇਗਾ|
ਵੈਸਟਇੰਡੀਜ਼ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸ਼ਾਈ ਹੋਪ ਸੈਂਕੜਾ ਲਗਾਉਂਦੇ ਹੋਏ 109 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਵਿੱਚ 11 ਚੌਕੇ 1 ਛੱਕਾ ਸ਼ਾਮਲ ਹੈ| ਬੰਗਲਾਦੇਸ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਮਸ਼ਰਫ ਮੁਰਤਜ਼ਾ ਨੇ 3 ਵਿਕਟਾਂ ਤੇ ਮੁਹੰਮਦ ਸੈਫੂਦੀਨ ਨੇ 2 ਵਿਕਟਾਂ ਹਾਸਲ ਕੀਤੀਆਂ| ਬੰਗਲਾਦੇਸ਼ ਟੀਮ ਵਲੋਂ ਤਮੀਮ ਇਕਬਾਲ ਨੇ 80, ਸੋਮਿਆ ਸਰਕਾਰ ਨੇ 73 ਸ਼ਾਕਿਬ ਅਲ ਹਸਨ ਨੇ ਜੇਤੂ 61 ਦੌੜਾਂ ਬਣਾਈਆਂ| ਵੈਸਟਇੰਡੀਜ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਰੋਸਟਨ ਚੇਜ਼ ਨੇ 1 ਵਿਕਟ ਹਾਸਲ ਕੀਤੀ|

Leave a Reply

Your email address will not be published. Required fields are marked *