ਬੰਗਲਾਦੇਸ਼ ਵਿੱਚ ਸੜਕ ਹਾਦਸੇ ਦੌਰਾਨ 13 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ

ਢਾਕਾ, 11 ਫਰਵਰੀ (ਸ.ਬ.) ਬੀਤੀ ਰਾਤ ਬੰਗਲਾਦੇਸ਼ ਵਿੱਚ ਫਰਦੀਪੁਰ ਜ਼ਿਲੇ ਵਿੱਚ ਇਕ ਸੜਕ ਦੁਰਘਟਨਾ ਵਾਪਰ ਗਈ| ਇੱਥੇ ਇਕ ਬੱਸ ਅਤੇ ਸਿਲੰਡਰ ਲੈ ਜਾਣ ਵਾਲੀ ਗੱਡੀ ਵਿਚਕਾਰ ਜਬਰਦਸਤ ਟੱਕਰ ਹੋਈ| ਇਸ ਕਾਰਨ ਇੱਥੇ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 20 ਜ਼ਖਮੀ ਹੋ ਗਏ| ਪੁਲੀਸ ਨੇ ਦੱਸਿਆ ਕਿ ਢਾਕਾ ਅਤੇ ਖੁਲਾਨਾ ਸ਼ਹਿਰ ਵਿੱਚ ਇਹ ਦੁਰਘਟਨਾ      ਹਾਈਵੇਅ ਤੇ ਵਾਪਰੀ| ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਟੱਕਰ ਦੇ ਨਾਲ ਹੀ ਅੱਗ ਫੈਲ ਗਈ ਅਤੇ ਕਈ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ| ਫਾਇਰ ਫਾਈਟਰਜ਼ ਨੇ ਲਗਭਗ 13 ਲਾਸ਼ਾਂ ਬੱਸ ਵਿੱਚੋਂ ਕੱਢੀਆਂ| ਬਾਕੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ| ਪੁਲੀਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ|

Leave a Reply

Your email address will not be published. Required fields are marked *