ਬੰਗਲਾ ਦੇਸ਼ ਵਿੱਚ ਕੱਪੜਾ ਕਾਰਖਾਨੇ ਵਿੱਚ ਧਮਾਕਾ, ਦਸ ਮਰੇ

ਢਾਕਾ, 4 ਜੁਲਾਈ (ਸ.ਬ.)  ਬੰਗਲਾ ਦੇਸ਼ ਵਿੱਚ ਇਕ ਕੱਪੜਾ ਕਾਰਖਾਨੇ ਵਿੱਚ ਇਕ ਬਾਇਲਰ ਵਿੱਚ ਧਮਾਕਾ ਹੋਣ ਨਾਲ 9 ਵਿਅਕਤੀਆਂ  ਦੀ ਮੌਤ ਹੋ ਗਈ ਅਤੇ ਕਈ ਹੋਰ ਝੁਲਸ ਗਏ| ਅੱਗ ਬੁਝਾਉਣ ਵਾਲੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਰਾਜਧਾਨੀ ਢਾਕਾ ਦੇ ਬਾਹਰੀ ਖੇਤਰ ਵਿੱਚ ਹੋਈ| ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਸੂਤਰਾਂ ਮੁਤਾਬਕ 9 ਵਿਅਕਤੀਆਂ ਦੀ ਮੌਕੇ ਤੇ ਹੀ ਹੋ ਗਈ ਸੀ ਜਦਕਿ ਇਕ ਹੋਰ ਦੀ ਮੌਤ ਹਸਪਤਾਲ ਵਿੱਚ ਹੋਈ|
ਕੰਪਨੀ ਦੇ ਕਿਹਾ ਕਿ ਕਾਰਖਾਨੇ ਵਿੱਚ ਕੰਮਕਾਜ ਠੀਕ ਨਾਲ ਚੱਲ ਰਿਹਾ ਸੀ ਅਤੇ ਬਾਇਲਰ ਦੀ ਸਰਵਿਸ ਹਾਲ ਵਿੱਚ ਹੀ ਕਰਵਾਈ ਗਈ ਸੀ| ਇਹ ਸਿਰਫ ਇਕ ਦੁਰਘਟਨਾ ਹੈ| ਕੰਪਨੀ ਦੇ ਪ੍ਰਧਾਨ ਅਤੇ ਐਮ. ਡੀ. ਮਾਹਿਉਦੀਨ ਫਾਰੂਕੀ ਨੇ ਦੱਸਿਆ ਕਿ ਬਾਇਲਰ ਠੀਕ ਨਾਲ ਚੱਲ ਰਿਹਾ ਸੀ| ਸਰਵਿਸ ਮਗਰੋਂ ਕਰਮਚਾਰੀ ਇਸ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਸੇ ਦੌਰਾਨ ਧਮਾਕਾ ਹੋ ਗਿਆ|
ਚੀਨ ਦੇ ਬਾਅਦ ਦੁਨੀਆ ਵਿੱਚ ਸਭ ਤੋਂ ਵੱਡਾ ਕੱਪੜਾ ਨਿਰਮਾਣ ਉਦਯੋਗ ਬੰਗਲਾ ਦੇਸ਼ ਵਿੱਚ ਹੈ| ਇਸ ਦੇਸ਼ ਵਿੱਚ 40 ਲੱਖ ਲੋਕ ਇਸ ਉਦਯੋਗ ਨਾਲ ਜੁੜੇ ਹਨ| ਵਰਨਣਯੋਗ ਹੈ ਕਿ ਸਾਲ 2013 ਵਿੱਚ ਇਕ ਕੱਪੜਾ ਕਾਰਖਾਨਾ ਕੰਪਲੈਕਸ ਢਹਿਣ ਨਾਲ 1100 ਵਿਅਕਤੀਆਂ ਦੀ ਮੌਤ ਹੋ ਗਈ ਸੀ| ਜਦਕਿ ਸਾਲ 2012 ਵਿੱਚ ਇਕ ਕੱਪੜਾ ਕਾਰਖਾਨੇ ਵਿੱਚ ਅੱਗ ਲੱਗਣ ਨਾਲ 112 ਮਜ਼ਦੂਰਾਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *