ਬੰਗਲੁਰੂ ਦੀਆਂ ਸੜਕਾਂ ਤੇ ਬਾਰਿਸ਼ ਦਾ ਕਹਿਰ

ਨਵੀਂ ਦਿੱਲੀ, 30 ਜੁਲਾਈ (ਸ.ਬ.) ਦਿੱਲੀ-ਐਨ. ਸੀ. ਆਰ. ਹੀ ਨਹੀਂ ਸਗੋਂ ਬੰਗਲੁਰੂ ਵਿਚ ਵੀ ਬਾਰਿਸ਼ ਨਾਲ ਲੋਕਾਂ ਦਾ ਬੁਰਾ ਹਾਲ ਹੈ| ਥਾਂ-ਥਾਂ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਜਾਮ ਲੱਗ ਗਿਆ ਹੈ| ਬਚਾਅ ਕੰਮ ਵਿਚ ਜੁਟੀਆਂ ਏਜੰਸੀਆਂ ਅਤੇ ਪੁਲੀਸ ਕਰਮਚਾਰੀ ਲੋਕਾਂ ਨੂੰ ਜ਼ਰੂਰੀ ਸਾਮਾਨ ਪਹੁੰਚਾ ਰਹੇ ਹਨ|
ਇਸ ਲਈ ਕਿਸ਼ਤੀਆਂ ਦੀ ਵਰਤੋਂ ਕਰਨੀ ਪੈ ਰਹੀ ਹੈ| ਲਗਾਤਾਰ ਹੋਈ ਬਾਰਿਸ਼ ਤੋਂ ਬਾਅਦ ਬੰਗਲੁਰੂ ਵਿਚ ਟਰੈਫਿਕ ਜਾਮ ਦੀ ਭਿਆਨਕ ਸਥਿਤੀ ਹੈ| ਇਲੈਕਟ੍ਰਾਨਿਕ ਸਿਟੀ ਵਿਚ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਬੰਗਲੁਰੂ ਰਿਕਾਰਡ ਤੋੜ 41.8 ਮਿਲੀਮੀਟਰ ਬਾਰਿਸ਼ ਹੋਈ ਹੈ| ਭਾਰੀ ਬਾਰਿਸ਼ ਕਾਰਨ ਇੱਥੇ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ| ਇੰਨਾ ਹੀ ਨਹੀਂ ਸਥਾਨਕ ਲੋਕਾਂ ਨੇ ਇੱਥੇ ਘਰਾਂ ਵਿੱਚ ਪਾਣੀ ਭਰਨ ਅਤੇ ਟਰੈਫਿਕ ਜਾਮ ਦੀ ਪਰੇਸ਼ਾਨੀ ਦੀਆਂ ਵੀ ਸ਼ਿਕਾਇਤਾਂ ਕੀਤੀਆਂ ਹਨ|

Leave a Reply

Your email address will not be published. Required fields are marked *