ਬੰਗਾਲ ਤੋਂ ਜੰਮੂ ਜਾ ਰਹੇ ਬੀ.ਐੈਸ.ਐੈਫ. ਦੇ 9 ਜਵਾਨ ਲਾਪਤਾ

ਝਾਰਖੰਡ, 28 ਜੂਨ (ਸ.ਬ.) ਪੱਛਮੀ ਬੰਗਾਲ ਤੋਂ ਜੰਮੂ ਕਸ਼ਮੀਰ ਜਾਣ ਦੌਰਾਨ ਬੀ.ਐੈਸ.ਐਫ. ਦੇ 9 ਜਵਾਨ ਗਾਇਬ ਹੋ ਗਏ ਹਨ| ਇਹ ਲੋਕ ਵਿਸ਼ੇਸ਼ ਟ੍ਰੇਨ ਰਾਹੀਂ ਜੰਮੂ ਜਾ ਰਹੇ ਸਨ ਪਰ ਇਕ ਜਵਾਨ ਵਰਧਮਾਨ ਅਤੇ ਅੱਠ ਜਵਾਨ ਧਨਬਾਦ ਤੋਂ ਲਾਪਤਾ ਹੋ ਗਏ| ਇਸ ਮਾਮਲੇ ਵਿੱਚ ਯੂ.ਪੀ. ਦੇ ਮੁਗਲਸਰਾਏ ਰੇਲਵੇ ਸਟੇਸ਼ਨ ਦੇ ਜੀ.ਆਰ.ਪੀ. ਥਾਣੇ ਵਿੱਚ ਜਵਾਨਾਂ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ| ਸੂਚਨਾ ਦੇ ਮੁਤਾਬਕ ਵਿਸ਼ੇਸ਼ ਟ੍ਰੇਨ ਰਾਹੀਂ ਜੰਮੂ ਕਸ਼ਮੀਰ ਜਾਣ ਦੌਰਾਨ ਰਸਤੇ ਵਿੱਚ ਜਵਾਨ ਲਾਪਤਾ ਹੋ ਗਏ ਹਨ| ਇਸ ਦੀ ਸੂਚਨਾ ਬੀ.ਐਸ.ਐਫ. ਅਫਸਰਾਂ ਨੂੰ ਮਿਲੀ ਤਾਂ ਹਫੜਾ-ਦਫੜੀ ਮਚ ਗਈ| ਇਸ ਤੋਂ ਬਾਅਦ ਪਲਾਂਟੂਨ ਕਮਾਡਰਾਂ ਨੇਮੁਗਲਸਰਾਏ ਜੀ.ਆਰ.ਪੀ. ਥਾਣੇ ਵਿੱਚ ਇਸ ਦੀ ਰਿਪੋਰਟ ਦਰਜ ਕਰਵਾਈ ਹੈ|
ਮੁਗਸਰਾਏ ਜੀ.ਆਰ.ਪੀ. ਦੇ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੀ.ਐੈਸ.ਐਫ. ਦੀ ਟੁਕੜੀ ਦੇ ਗਾਇਬ ਜਵਾਨਾਂ ਦੀ ਐਫ.ਆਈ.ਆਰ. ਪਲਾਂਟੂਨ ਕਮਾਂਡਰਾਂ ਨੇ ਦਰਜ ਕਰਵਾਈ ਹੈ| ਇਸ ਲਈ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ|
ਜਾਣਕਾਰੀ ਮੁਤਾਬਕ, ਟ੍ਰੇਨ ਵਰਧਮਾਨ ਜੰਕਸ਼ਨ ਤੇ ਰੁਕੀ ਤਾਂ ਇਕ ਜਵਾਨ ਪ੍ਰਦੀਪ ਕੁਮਾਰ ਸਿੰਘ ਲਾਪਤਾ ਪਾਇਆ ਗਿਆ| ਟ੍ਰੇਨ ਅਗਲੇ ਸਟੇਸ਼ਨ ਲਈ ਧਨਬਾਦ ਜੰਕਸ਼ਨ ਤੇ ਰੁਕੀ ਤਾਂ ਜਵਾਨ ਕੈਲਾਸ਼ ਕੁਮਾਰ, ਦੀਪਕ ਕੁਮਾਰ, ਅਮਿਤ ਕੁਮਾਰ, ਚੌਹਾਨ ਸਿੰਘ, ਅਸ਼ਵਨੀ ਕੁਮਾਰ, ਰੋਹਿਤ ਵਰਮਾ ਅਤੇ ਗੋਵਿੰਦ ਟੋਲੀ ਵਿੱਚ ਨਜ਼ਰ ਨਹੀਂ ਆਏ| ਬੀਤੇ ਦਿਨੀਂ ਟ੍ਰੇਨ ਜਦੋਂ ਮੁਗਲਸਰਾਏ ਸਟੇਸ਼ਨ ਪਹੁੰਚੀ ਤਾਂ ਕਮਾਂਡਰ ਸ਼ਿਵ ਸਿੰਘ ਅਤੇ ਸੁਖਵੀਰ ਸਿੰਘ ਜੀ.ਆਰ.ਪੀ. ਥਾਣੇ ਵਿੱਚ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾਇਆ| ਧਨਬਾਦ ਦੇ ਰੇਲਵੇ ਡੀ.ਐਸ.ਪੀ. ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਲੋਕਾਂ ਨਾਲ ਇਸ ਮਾਮਲੇ ਸਬੰਧੀ ਸੰਪਰਕ ਨਹੀਂ ਕੀਤਾ ਗਿਆ ਤਾਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *