ਬੰਗਾਲ ਵਿੱਚ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ ਕਾਂਗਰਸ ਅਤੇ ਵਾਮ ਮੋਰਚਾ


ਕਾਂਗਰਸ ਹਾਈਕਮਾਨ ਨੇ ਅਗਲੇ ਸਾਲ ਪੱਛਮ ਬੰਗਾਲ ਵਿਧਾਨਸਭਾ ਚੋਣਾਂ ਵਿੱਚ ਵਾਮ ਮੋਰਚੇ ਦੇ ਨਾਲ ਗਠਬੰਧਨ ਕਰਨ ਦੇ ਪ੍ਰਸਤਾਵ ਨੂੰ ਰਸਮੀ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ। ਵਾਮ ਮੋਰਚਾ ਕਾਂਗਰਸ ਦੇ ਨਾਲ ਗਠਜੋੜ ਕਰਨ ਲਈ ਪਹਿਲਾਂ ਤੋਂ ਹੀ ਤਿਆਰ ਸੀ। ਅਸਲ ਵਿੱਚ ਅਗਲੇ ਸਾਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਕਾਂਗਰਸ ਅਤੇ ਵਾਮ ਮੋਰਚਾ, ਦੋਵਾਂ ਲਈ ਅਸਤਿਤਵ ਦੀ ਲੜਾਈ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਤਿ੍ਰਣਮੂਲ ਕਾਂਗਰਸ ਨੂੰ 22 ਭਾਜਪਾ ਨੂੰ 18 ਅਤੇ ਕਾਂਗਰਸ ਨੂੰ ਦੋ ਸੀਟਾਂ ਮਿਲੀਆਂ ਸਨ। ਵਾਮ ਦਲਾਂ ਦਾ ਖਾਤਾ ਵੀ ਨਹੀਂ ਖੁੱਲ ਪਾਇਆ ਸੀ। ਇੱਥੇ ਲੋਕ ਸਭਾ ਦੀਆਂ ਕੁਲ 42 ਸੀਟਾਂ ਹਨ। ਇਸ ਚੁਣਾਵੀ ਪਿਛੋਕੜ ਵਿੱਚ ਕਾਂਗਰਸ ਅਤੇ ਵਾਮ ਦਲਾਂ ਨੂੰ ਪ੍ਰਦੇਸ਼ ਵਿੱਚ ਆਪਣੀ ਪਹਿਚਾਣ ਅਤੇ ਜਨਾਧਾਰ ਨੂੰ ਬਚਾ ਕੇ ਰੱਖਣ ਲਈ ਇਕੱਠੇ ਮਿਲ ਕੇ ਚੋਣ ਲੜਨਾ ਲਾਜ਼ਮੀ ਹੋ ਗਿਆ ਸੀ।
ਗੌਰ ਕਰਨ ਵਾਲੀ ਗੱਲ ਹੈ ਕਿ ਦੋਵੇਂ ਸਿਆਸੀ ਪਾਰਟੀਆਂ ਲੋਕ ਸਭਾ ਦੀਆਂ ਚੋਣਾਂ ਵੱਖ-ਵੱਖ ਲੜੀਆਂ ਸਨ। ਦੂਜੇ ਪਾਸੇ 2016 ਦੀਆਂ ਵਿਧਾਨਸਭਾ ਚੋਣਾਂ ਕਾਂਗਰਸ ਅਤੇ ਵਾਮ ਦਲਾਂ ਨੇ ਮਿਲ ਕੇ ਲੜੀਆਂ ਸਨ ਅਤੇ ਲੋਕ ਸਭਾ ਦੀਆਂ ਚੋਣਾਂ ਦੀ ਤੁਲਣਾ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਬਿਹਤਰ ਸੀ। ਬੰਗਾਲ ਵਿੱਚ ਵਿਧਾਨਸਭਾ ਦੀਆਂ ਕੁਲ 294 ਸੀਟਾਂ ਹਨ, ਜਿਨ੍ਹਾਂ ਵਿੱਚ ਤਿ੍ਰਣਮੂਲ ਕਾਂਗਰਸ ਨੂੰ 211, ਕਾਂਗਰਸ ਨੂੰ 44, ਵਾਮ ਦਲਾਂ ਨੂੰ 33 ਅਤੇ ਭਾਜਪਾ ਨੂੰ ਸਿਰਫ 3 ਸੀਟਾਂ ਹੀ ਮਿਲੀਆਂ ਸਨ। ਜਾਹਿਰ ਹੈ ਕਿ ਕਾਂਗਰਸ ਅਤੇ ਵਾਮ ਦਲ ਅਗਲੀ ਚੋਣ ਵਿੱਚ ਆਪਣੇ ਪ੍ਰਦਰਸ਼ਨ ਨੂੰ ਹੋਰ ਜਿਆਦਾ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ।
ਇਨ੍ਹਾਂ ਦੋਵਾਂ ਪੱਖਾਂ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਤਿ੍ਰਣਮੂਲ ਕਾਂਗਰਸ ਅਤੇ ਭਾਜਪਾ ਨਕਾਰਾਤਮਕ ਅਤੇ ਵਿਭਾਜਨਕਾਰੀ ਰਾਜਨੀਤੀ ਨੂੰ ਬੜਾਵਾ ਦੇ ਰਹੀਆਂ ਹਨ, ਜਦੋਂ ਕਿ ਪ੍ਰਦੇਸ਼ ਵਿੱਚ ਧਰਮਨਿਰਪੱਖ ਅਤੇ ਉਦਾਰਵਾਦੀ ਲੋਕਤੰਤਰ ਵਿੱਚ ਸ਼ਰਧਾ ਰੱਖਣ ਵਾਲੇ ਵੋਟਰਾਂ ਦਾ ਸਮਰਥਨ ਉਨ੍ਹਾਂ ਨੂੰ ਪ੍ਰਾਪਤ ਹੈ। ਕਾਂਗਰਸ ਦਾ ਮੰਨਣਾ ਹੈ ਕਿ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਪ੍ਰਦੇਸ਼ ਵਿੱਚ ਚੋਣਾਂ ਦੋ ਧਰੁਵੀ ਹਨ ਅਤੇ ਤ੍ਰਣਮੂਲ ਕਾਂਗਰਸ ਅਤੇ ਭਾਜਪਾ ਦੇ ਵਿਚਾਲੇ ਸਿੱਧੀ ਟੱਕਰ ਹੈ। ਪਰ ਜ਼ਮੀਨੀ ਸੱਚਾਈ ਇਸਦੇ ਠੀਕ ਉਲਟ ਹੈ। ਤ੍ਰਣਮੂਲ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਕਾਂਗਰਸ-ਵਾਮ ਦਲ ਗਠਜੋੜ ਤੀਜੀ ਸ਼ਕਤੀ ਦੇ ਰੂਪ ਵਿੱਚ ਉੱਭਰ ਸਕਦਾ ਹੈ ਅਤੇ ਇਹ ਗਠਜੋੜ ਸੱਤਾਧਾਰੀ ਤ੍ਰਣਮੂਲ ਕਾਂਗਰਸ ਅਤੇ ਹਮਲਾਵਰ ਚੁਣਾਵੀ ਅਭਿਆਨ ਚਲਾਉਣ ਵਾਲੀ ਭਾਜਪਾ ਨੂੰ ਸਖਤ ਚੁਣੌਤੀ ਪੇਸ਼ ਕਰੇਗਾ। ਜੇਕਰ ਕਾਂਗਰਸ ਅਤੇ ਵਾਮ ਮੋਰਚਾ ਗਠਜੋੜ ਦਮਖਮ ਦੇ ਨਾਲ ਚੋਣ ਲੜਦੇ ਹਨ, ਤਾਂ ਪ੍ਰਦੇਸ਼ ਵਿੱਚ ਤਿਕੋਣੀ ਮੁਕਾਬਲਾ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਤਿਕੋਣੀ ਚੋਣ ਹੋਈ ਤਾਂ ਨਿਸ਼ਚਿਤ ਰੂਪ ਨਾਲ ਚੋਣ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ।
ਮਨੋਜ ਭਾਟੀਆ

Leave a Reply

Your email address will not be published. Required fields are marked *