ਬੰਗਾਲ ਹਿੰਸਾ: ਸੀ.ਪੀ.ਐਮ, ਕਾਂਗਰਸ ਅਤੇ ਭਾਜਪਾ ਨੇਤਾਵਾਂ ਨੂੰ ਬਸ਼ੀਰਹਾਟ ਜਾਣ ਤੋਂ ਰੋਕਿਆ

ਨਵੀਂ ਦਿੱਲੀ, 7 ਜੁਲਾਈ (ਸ.ਬ.) ਪੱਛਮੀ ਬੰਗਾਲ ਦੇ ਬਸ਼ੀਰਹਾਟ ਵਿੱਚ ਫੇਸਬੁੱਕ ਪੋਸਟ ਨੂੰ ਲੈ ਕੇ ਭੜਕੀ ਹਿੰਸਾ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ| ਸੂਬਾ ਸਰਕਾਰ ਨੇ ਲੋਕਾਂ ਨੂੰ ਕਥਿਤ ਰੂਪ ਨਾਲ ਭੜਕਾਉਣ ਨੂੰ ਲੈ ਕੇ ਕੁਝ ਸੰਗਠਨਾਂ ਤੇ ਪਾਬੰਦੀ ਲਗਾਉਣਾ ਦਾ ਫੈਸਲਾ ਕੀਤਾ ਹੈ| ਇਸ ਦੌਰਾਨ ਹਿੰਸਾ ਵਾਲੇ ਇਲਾਕਿਆਂ ਵਿੱਚ ਜਾ ਰਹੇ ਸੀ.ਪੀ.ਐਮ. ਕਾਂਗਰਸ ਅਤੇ ਭਾਜਪਾ ਨੇਤਾਵਾਂ ਨੂੰ ਪੁਲੀਸ ਨੇ ਰਸਤੇ ਵਿੱਚ ਹੀ ਰੋਕ ਦਿੱਤਾ ਹੈ| ਰੂਪਾ ਗਾਂਗੁਲੀ ਦੀ ਅਗਵਾਈ ਵਿੱਚ ਬਸ਼ੀਰਹਾਟ ਜਾ ਰਹੇ ਭਾਜਪਾ ਦੇ ਸੂਬਾ ਪੱਧਰੀ ਡੈਲੀਗੇਸ਼ਨ ਨੂੰ ਪੁਲੀਸ ਨੇ ਮਾਈਕਲ ਨਗਰ ਵਿੱਚ ਰੋਕ ਲਿਆ ਹੈ ਅਤੇ ਹਿਰਾਸਤ ਵਿੱਚ ਲੈ ਲਿਆ ਹੈ|
ਉੱਥੇ ਕਾਂਗਰਸ ਡੈਲੀਗੇਸ਼ਨ ਨੂੰ ਪੁਲੀਸ ਨੇ ਬਾਰਾਸਾਤ ਜਿਲੇ ਵਿੱਚ ਰੋਕ ਲਿਆ ਹੈ| ਰੂਪਾ ਗਾਂਗੁਲੀ ਤੋਂ ਪਹਿਲਾਂ ਪ੍ਰਸ਼ਾਸਨ ਨੇ ਸੀ.ਪੀ.ਐਮ. ਨੇਤਾ ਮੋ. ਸਲੀਮ ਦੇ ਅਗਵਾਈ ਵਿੱਚ ਬਸ਼ੀਰਹਾਟ ਜਾ ਰਹੇ ਸੀ.ਪੀ.ਐਮ. ਡੈਲੀਗੇਸ਼ਨ ਨੂੰ ਵੀ ਹਿੰਸਾ ਵਾਲੇ ਇਲਾਕੇ ਤੋਂ 50 ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਸੀ| ਰੂਪਾ ਗਾਂਗੁਲੀ ਨੇ ਕਿਹਾ ਕਿ ਅਸੀਂ ਬਸ਼ੀਰਹਾਟ ਸਵਾਲ ਪੁੱਛਣ ਜਾ ਰਹੇ ਹਾਂ|
ਬੰਗਾਲ ਦੀ ਸੰਸਕ੍ਰਿਤੀ ਵਿੱਚ ਦੰਗਿਆਂ ਲਈ ਕੋਈ ਥਾਂ ਨਹੀਂ ਹੈ| ਬਦੁਰੀਆ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਇਕ ਫੇਸਬੁੱਕ ਪੋਸਟ ਨੂੰ ਲੈ ਕੇ ਝੜਪ ਹੋ ਗਈ ਸੀ| ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਅੱਜ ਹਾਲਾਤ ਹੌਲੀ-ਹੌਲੀ ਸਾਧਾਰਨ ਹੁੰਦੇ ਨਜ਼ਰ ਆ ਰਹੇ ਹਨ|

Leave a Reply

Your email address will not be published. Required fields are marked *