ਬੰਦ ਦੌਰਾਨ ਗੋਲੀ ਚਲਾਉਣ ਵਾਲੇ ਦੀ ਹੋਈ ਪਹਿਚਾਣ, ਮਾਮਲਾ ਦਰਜ

ਨਵੀਂ ਦਿੱਲੀ, 4 ਅਪ੍ਰੈਲ (ਸ.ਬ.) ਮੱਧ ਪ੍ਰਦੇਸ਼ ਦੇ ਗਵਾਲੀਅਰ ਬੰਦ ਦੌਰਾਨ ਗੋਲੀਬਾਰੀ ਕਰਨ ਵਾਲੇ ਰਾਜਾ ਚੌਹਾਨ ਨਾਮਕ ਨੌਜਵਾਨ ਤੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ| ਬੰਦ ਦੌਰਾਨ ਹੋਈ ਹਿੰਸਾ ਵਿੱਚ ਰਾਜਾ ਚੌਹਾਨ ਵਲੋਂ ਗੋਲੀ ਚਲਾਉਂਦੇ ਹੋਏ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ| ਦਰਅਸਲ ਬਸਪਾ ਨਾਲ ਜੁੜੇ ਦੇਵਾਸ਼ੀਸ਼ ਜਰਾਰਿਆ ਨੇ ਸਭ ਤੋਂ ਪਹਿਲਾ ਗੋਲੀ ਚਲਾਉਣ ਵਾਲੇ ਰਾਜਾ ਚੌਹਾਨ ਦੀ ਪਹਿਚਾਣ ਕੀਤੀ ਸੀ| ਦੇਵਾਸ਼ੀਸ਼ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਗਵਾਲੀਅਰ ਵਿੱਚ ਰਾਜਾ ਚੌਹਾਨ ਨਾਮ ਦਾ ਵਿਅਕਤੀ ਪਿਸਤੌਲ ਨਾਲ ਗੋਲੀ ਚਲਾ ਰਿਹਾ ਹੈ|

Leave a Reply

Your email address will not be published. Required fields are marked *