ਬੰਬ ਦੀ ਧਮਕੀ ਮਿਲਣ ਤੋਂ ਬਾਅਦ ਖ਼ਾਲੀ ਕਰਾਇਆ ਗਿਆ ਸਿਡਨੀ ਦਾ ਪ੍ਰਸਿੱਧ ਮਿਊਜ਼ੀਅਮ

ਸਿਡਨੀ, 28 ਫਰਵਰੀ (ਸ.ਬ.) ਅੱਜ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਿਡਨੀ ਦੇ ਯਹੂਦੀ ਮਿਊਜ਼ੀਅਮ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ| ਮੌਕੇ ਤੇ ਪਹੁੰਚੀ ਪੁਲੀਸ ਨੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਮਿਊਜ਼ੀਅਮ ਨੂੰ ਖ਼ਾਲੀ ਕਰਾ ਦਿੱਤਾ| ਇਹ ਮਿਊਜ਼ੀਅਮ ਸਿਡਨੀ ਦੇ ਡਾਰਲਿੰਗਹਸਟ ਇਲਾਕੇ ਵਿੱਚ ਸਥਿਤ ਹੈ ਅਤੇ ਇੱਥੇ ਬੰਬ ਦੀ ਧਮਕੀ ਦੁਪਹਿਰ ਨੂੰ ਮਿਲੀ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਤੇ ਖੋਜੀ ਕੁੱਤਿਆਂ ਵਲੋਂ ਪੂਰੇ ਮਿਊਜ਼ੀਅਮ ਦੀ ਜਾਂਚ ਕੀਤੀ ਗਈ ਪਰ ਉੁਨ੍ਹਾਂ ਨੂੰ ਇੱਥੇ ਕੋਈ ਵੀ ਸ਼ੱਕੀ ਚੀਜ਼ ਪ੍ਰਾਪਤ ਨਹੀਂ ਹੋਈ| ਉਨ੍ਹਾਂ ਦੱਸਿਆ ਪੂਰੀ ਜਾਂਚ ਕਰਨ ਤੋਂ ਬਾਅਦ ਮਿਊਜ਼ੀਅਮ ਨੂੰ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ|

Leave a Reply

Your email address will not be published. Required fields are marked *