ਬੰਬ ਦੀ ਧਮਕੀ ਮਿਲਣ ਮਗਰੋਂ ਰੂਸ ਦੇ ਇਕ ਹੋਟਲ ਨੂੰ ਖਾਲੀ ਕਰਵਾਇਆ

ਰੋਸਤੋਵ, 27 ਜੂਨ (ਸ.ਬ.) ਰੂਸ ਦੇ ਰੋਸਤੋਵ ਓਨ ਦੋਨ ਸ਼ਹਿਰ ਦੇ ‘ਦਿ ਟੋਪੋਸ ਕਾਂਗਰਸ ਹੋਟਲ’ ਵਿੱਚ ਬੰਬ ਹੋਣ ਦੀ ਧਮਕੀ ਮਿਲਣ ਦੇ ਬਾਅਦ ਪੁਲੀਸ ਨੇ ਇਸ ਵਿੱਚ ਠਹਿਰੇ ਵਿਅਕਤੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਹਰ ਕੱਢ ਲਿਆ ਹੈ| ਹੋਟਲ ਸਟਾਫ ਨੇ ਇਹ ਜਾਣਕਾਰੀ ਦਿੱਤੀ ਹੈ| ਵਿਸ਼ਵ ਕੱਪ ਫੁੱਟਬਾਲ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਫੀਫਾ ਦੀ ਅਧਿਕਾਰਕ ਸੂਚੀ ਵਿੱਚ ਇਸ ਹੋਟਲ ਦਾ ਨਾਮ ਹੈ ਪਰ ਇਸ ਵਿੱਚ ਕੋਈ ਵੀ ਟੀਮ ਨਹੀਂ ਰੁਕੀ ਹੋਈ|
ਹੋਟਲ ਦੇ ਬਾਹਰ ਮੌਜੂਦ ਲੋਕਾਂ ਨੇ ਕਿਹਾ ਕਿ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ ਅਤੇ ਇਸ ਤੋਂ ਬਾਅਦ ਇਸ ਨੂੰ ਖਾਲੀ ਕਰਵਾਇਆ ਗਿਆ ਹੈ| ਸਥਾਨਕ ਮੀਡੀਆ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਹੋਟਲ ਦੇ ਬਾਹਰ ਫਾਇਰ ਬ੍ਰਿਗੇਡ ਦਾ ਇਕ ਟਰੱਕ ਖੜ੍ਹਾ ਹੈ ਅਤੇ ਪੁਲੀਸ ਹੋਟਲ ਸਟਾਫ ਅਤੇ ਉਥੇ ਮੌਜੂਦ ਮਹਿਮਾਨਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ| ਇਸ ਸ਼ਹਿਰ ਵਿੱਚ ਹੁਣ ਤਕ ਚਾਰ ਫੁੱਟਬਾਲ ਮੈਚ ਹੋ ਚੁੱਕੇ ਹਨ ਅਤੇ ਇੱਥੇ ਅਗਲਾ ਮੈਚ ਦੋ ਜੁਲਾਈ ਨੂੰ ਹੋਣਾ ਹੈ|

Leave a Reply

Your email address will not be published. Required fields are marked *