ਬੰਬ ਹਮਲੇ ਵਿੱਚ ਗ੍ਰੀਨ ਬੈਂਕ ਦੀ ਇਮਾਰਤ ਤਬਾਹ

ਅਥੈਂਸ, 20 ਅਪ੍ਰੈਲ (ਸ.ਬ.) ਅਥੈਂਸ ਦੇ ਮੱਧ ਵਿੱਚ ਹੋਏ ਇਕ ਬੰਬ ਹਮਲੇ ਬੰਬ ਵਿੱਚ ਗਰੀਨ ਬੈਂਕ ਯੂਰੋਬੈਂਕ ਦੀ ਇਕ ਸ਼ਾਖਾ ਤਬਾਹ ਹੋ ਗਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਇਕ ਅਣਜਾਣ ਵਿਅਕਤੀ ਨੇ ਜੌਗਲਾ ਵੈਬਸਾਈਟ ਨੂੰ ਫੋਨ ਤੇ ਚਿਤਾਵਨੀ ਦਿੱਤੀ ਸੀ ਅਤੇ ਪੁਲੀਸ ਧਮਾਕੇ ਤੋਂ ਪਹਿਲਾਂ ਇਸ ਇਲਾਕੇ ਨੂੰ ਬੰਦ ਕਰਨ ਵਿੱਚ ਸਫਲ ਰਹੀ ਸੀ|
ਬੰਬ ਨੂੰ ਬੈਂਕ ਦੇ ਐਂਟਰੀ ਦਰਵਾਜ਼ੇ ਦੇ ਕਰੀਬ ਇਕ ਬੈਗ ਵਿੱਚ ਲਗਾਇਆ ਗਿਆ ਸੀ| ਇਹ ਧਮਾਕਾ ਚਿਤਾਵਨੀ ਦੇਣ ਦੇ 35 ਮਿੰਟ ਬਾਅਦ ਹੋਇਆ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ 2014 ਵਿੱਚ ਬੈਂਕ ਆਫ ਗਰੀਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਦੀ ਜ਼ਿੰਮੇਵਾਰੀ ਅਰਾਜਕਤਾਵਾਦੀ ਸਮੂਹ ਰਿਵੋਲਯੂਸ਼ਨਰੀ ਸਟਰਗਲ ਨੇ ਲਈ ਸੀ|

Leave a Reply

Your email address will not be published. Required fields are marked *