ਬੱਚਿਆਂ ਤੇ ਬਜ਼ੁਰਗਾਂ ਦੇ ਖੇਡ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 26 ਜੂਨ (ਸ.ਬ.) ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-67 ਵਲੋਂ ਪ੍ਰਧਾਨ ਸ. ਮਹਿੰਦਰ ਸਿੰਘ ਮਲੋਆ ਦੀ ਅਗਵਾਈ ਵਿਚ ਬੱਚਿਆਂ ਅਤੇ ਬਜੁਰਗਾਂ ਦੇ ਖੇਡ ਮੁਕਾਬਲੇ ਕਰਵਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਰਨਲ ਸਕੱਤਰ ਸ੍ਰੀ ਰਾਜ ਕੁਮਾਰ ਗਰਗ ਨੇ ਦਸਿਆ ਕਿ ਇਸ ਮੌਕੇ ਬੱਚਿਆਂ ਦੇ ਫੁੱਟਬਾਲ, ਕ੍ਰਿਕਟ, ਦੌੜਾਂ ਦੇ ਮੁਕਾਬਲੇ ਕਰਵਾਏ ਗਏ| ਇਸੇ ਤਰ੍ਹਾਂ ਬਜੁਰਗਾਂ ਦੀ 100 ਮੀਟਰ ਦੌੜ ਕਰਵਾਈ ਗਈ, ਜਿਸ ਵਿੱਚ ਸ. ਐਨ ਐਸ ਕਲਸੀ ਨੇ ਪਹਿਲਾ ਸਥਾਨ ਹਾਸਲ ਕੀਤਾ| ਇਸ ਮੌਕੇ  ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ|

Leave a Reply

Your email address will not be published. Required fields are marked *