ਬੱਚਿਆਂ ਦੀ ਯੋਗਤਾ ਦੇ ਮੁੱਲਾਂਕਣ ਲਈ ਉਹਨਾਂ ਦੇ ਵੱਖ ਵੱਖ ਮੁਕਾਬਲੇ ਕਰਵਾਉਣੇ ਜਰੂਰੀ : ਬਲਜੀਤ ਕੌਰ


ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਸਕੂਲਾਂ ਦੇ ਬੰਦ ਹੋਣ ਕਾਰਨ ਬੱਚਿਆਂ ਦੇ ਮਨੋਰੰਜਨ ਦਾ ਕੋਈ ਸਾਂਧਨ ਨਹੀਂ ਰਿਹਾ ਹੈ ਨਾ ਹੀ ਉਹਨਾਂ ਦੀ ਯੋਗਤਾ ਦਾ ਸਹੀ ਤਰੀਕੇ ਨਾਲ ਮੁਲਾਂਕਣ ਕੀਤਾ ਜਾ ਰਿਹਾ ਹੈ| ਇਸੇ ਕਰਕੇ ਬੱਚਿਆਂ ਦੀ ਯੋਗਤਾ ਨੂੰ ਨਿਖਾਰਨ ਲਈ ਉਹਨਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ| ਇਸ ਗੱਲ ਕਾਂਗਰਸ ਦੇ ਜਿਲਾ ਮੀਤ ਪ੍ਰਧਾਨ ਬੀਬੀ ਬਲਜੀਤ ਕੌਰ ਨੇ ਸਥਾਨਕ             ਫੇਜ਼ 5 ਦੇ ਪ੍ਰਾਈਮਰੀ ਸਕੂਲ ਵਿੱਚ  ਸਕੂਲੀ ਬੱਚਿਆਂ ਦੇ ਡਰਾਇੰਗ ਮੁਕਾਬਲਿਆਂ ਮੌਕੇ ਗੱਲ ਕਰਦਿਆਂ ਆਖੀ| ਉਹਨਾਂ ਕਿਹਾ ਕਿ ਇਸੇ ਗੱਲ ਨੂੰ ਮੁੱਖ ਰੱਖਕੇ ਇਹਨਾਂ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ ਹਨ| 
ਇਸ ਮੌਕੇ ਥਾਣਾ ਫੇਜ਼ 1 ਦੇ ਐਸ ਐਚ ਓ ਸ੍ਰੀ ਮਨਫੂਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ| 
ਇਸ ਮੌਕੇ ਬੱਚਿਆ ਨੂੰ 5 ਤੋਂ 8 ਸਾਲ ਅਤੇ 9 ਤੋਂ 13 ਸਾਲ ਉਮਰ ਵਰਗਾਂ ਵਿੱਚ ਵੰਡਿਆ ਗਿਆ ਸੀ ਅਤੇ ਇਹਨਾਂ ਮੁਕਾਬਲਿਆਂ ਵਿੱਚ 58 ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ 5 ਤੋਂ 8 ਸਾਲ ਉਮਰ ਵਰਗ ਦੇ ਬਚਿਆਂ ਦੇ ਮੁਕਾਬਲਿਆਂ ਵਿਚ ਸਮਰਿਧੀ ਪਹਿਲੇ, ਰਿਤਵਿਕ ਦੂਜੇ ਅਤੇ ਚਿਤਵਨ ਕੌਰ ਤੀਜੇ ਸਥਾਨ ਤੇ ਰਹੇ, ਜਦੋਂਕਿ 9 ਤੋਂ 13 ਸਾਲ ਉਮਰ ਵਰਗ ਵਿਚ ਭੂਮਿਕਾ ਪਹਿਲੇ, ਸੀਆ ਪਾਂਡੇ ਦੂਜੇ ਅਤੇ ਅਨੁਸ਼ਕਾ ਤੀਜੇ ਸਥਾਨ ਤੇ ਰਹੇ|

Leave a Reply

Your email address will not be published. Required fields are marked *