ਬੱਚਿਆਂ ਦੀ ਹਾਜਰੀ ਵਧਾਉਣ ਲਈ ਧਨਾਸ ਦੇ ਸਰਕਾਰੀ ਸਕੂਲ ਦੀ ਨਿਵੇਕਲੀ ਪਹਿਲ ਸਪਾਂਸਰ ਦਾ ਮੀਲ ਯੋਜਨਾ ਚਲਾਈ

ਐਸ਼ਏyਐਸ਼ਨਗਰ, 3 ਫਰਵਰੀ (ਸ਼ਬy) ਸਰਕਾਰੀ ਮਾਡਲ ਹਾਈ ਸਕੂਲ ਧਨਾਸ ਵਲੋਂ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜਰੀ ਵਿੱਚ ਵਾਧਾ ਕਰਨ ਲਈ ਇੱਕ ਨਿਵੇਕਲੀ ਪਹਿਲ ਕੀਤੀ ਗਈ ਰੁ ਜਿਸਦੇ ਤਹਿਤ ਵਿਦਿਆਰਥੀਆਂ ਨੂੰ ਸਕੂਲ ਵਿੱਚ ਹੀ ਖਾਣਾ ਮੁਹਈਆ ਕਰਵਾਇਆ ਜਾ ਰਿਹਾ ਹੈ ਅਤੇ ਇਸਤੋਂ ਬਾਅਦ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜਰੀ ਵਿੱਚ ਜਿਕਰਯੋਗ ਵਾਧਾ ਹੋਇਆ ਹੈ।

ਸਕੂਲ ਦੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਕੋਰੋਨਾ ਕਾਲ ਦੇ ਚਲਦੇ ਸਭ ਸਕੂਲ ਅਤੇ ਹੋਰ ਵਿਦਿਅਕ ਅਦਾਰੇ ਪੂਰਨ ਤੌਰ ਤੇ ਬੰਦ ਹੋਣ ਕਾਰਨ ਬੱਚੇ ਘਰਾਂ ਤੋਂ ਹੀ ਆਨਲਾਈਨ ਪੜ੍ਹਾਈ ਕਰ ਰਹੇ ਸਨ ਅਤੇ ਹੁਣ ਕਾਫੀ ਸਮੇਂ ਬਾਅਦ ਜਦੋਂ ਕੋਰੋਨਾ ਮਾਹਾਂਮਾਰੀ ਦਾ ਫੈਲਾਅ ਘਟਿਆ ਰੁ ਤਾਂ ਸਕੂਲ ਮੁੜ ਖੁੱਲ ਰਹੇ ਹਨ ਪਰੰਤੂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਅਧਿਆਪਕਾਂ ਨੂੰ ਵੀ ਪੜਾਉਣ ਵਿੱਚ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਰੁ।

ਉਹਨਾਂ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਸਕੂਲ ਵਲੋਂ ਇੱਕ ਅਭਿਆਨ ਦੀ ੪ੁਰੂਆਤ ਕੀਤੀ ਗਈ ਰੁ ਜਿਸਦੇ ਤਹਿਤ ਸਕੂਲ ਵਿੱਚ ॥ਸਪੋਂਸਰ ਦਾ ਮਿਲ ਯੋਜਨਾ ਚਲਾਈ ਗਈ ਰੁ ਜਿਸ ਵਿੱਚ ਵਿਦਿਆਰਥੀਆਂ ਨੂੰ ਤਾਜਾ ਅਤੇ ਸਿਹਤਮੰਦ ਭੋਜਨ ਦਿੱਤਾ ਜਾਂਦਾ ਰੁ।

ਉਹਨਾਂ ਦੱਸਿਆ ਕਿ ਇਸ ਵਾਸਤੇ ਸੋ੪ਲ ਮੀਡੀਆ ਗਰੁੱਪ ਬਣਾ ਕੇ ਉਸ ਵਿੱਚ ਵਿਦਿਆਰਥੀਆਂ ਦੀ ਲੋੜ ਅਨੁਸਾਰ ਰੋਜਾਨਾ ਨਵਾਂ ਮੈਨੂ ਬਣਾ ਕੇ ਅਪਲੋਡ ਕਰ ਦਿੱਤਾ ਜਾਂਦਾ ਰੁ ਅਤੇ ਇਸਦੀ ਲਾਗਤ ਵੀ ਦੱਸ ਦਿੱਤੀ ਜਾਂਦੀ ਰੁ ਅਤੇ ਗਰੁੱਪ ਵਿੱਚ ਮੌਜੂਦ ਦਾਨਕਰਤਾ ਇਸ ਵਿੱਚ ਆਪਣਾ ਬਣਦਾ ਯੋਗਦਾਨ ਦੇਣ ਲਈ ਲੋੜੀਂਦਾ ਸਮਾਨ ਜਾਂ ਰਾ੪ੀ ਅਦਾ ਕਰਦੇ ਹਨ।

ਉਹਨਾਂ ਦੱਸਿਆ ਕਿ ਇਹ ਯੋਜਨਾ ਬਹੁਤ ਜਿਆਦਾ ਸਫਲ ਰਹੀ ਹੈ ਅਤੇ ਇਸ ਨਾਲ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜਰੀ ਲਗਾਤਾਰ ਵੱਧ ਰਹੀ ਰੁ ਅਤੇ ਇਸਦੇ ਨਾਲ ਹੀ ਇਸ ਨਾਲ ਵਿਦਿਆਰਥੀਆਂ ਦੀ ਨੈਤਿਕਤਾ ਨੂੰ ਵੀ ਬੜਾਵਾ ਮਿਲ ਰਿਹਾ ਰੁ। ਉਨ੍ਹਾਂ ਕਿਹਾ ਕਿ ਸਕੂਲ ਦੇ ਸਾਰੇ ਅਧਿਆਪਕ ਨਾ ਸਿਰਫ ਵਿਦਿਆਰਥੀਆਂ ਲਈ ਭੋਜਨ ਤਿਆਰ ਕਰਨ ਵਿੱਚ ਯੋਗਦਾਨ ਦੇ ਰਹੇ ਹਨ ਬਲਕਿ ਆਪਣੀ ਮਿਹਨਤ ਨਾਲ ਕਮਾਈ ਤਨਖਾਹ ਵਿਚੋਂ ਕੁਝ ਰਾ੪ੀ ਇਸ ਅਭਿਆਨ ਨੂੰ ਸਫਲ ਕਰਨ ਲਈ ਦੇ ਰਹੇ ਹਨ।

ਇਸ ਅਭਿਆਨ ਨਾਲ ਜੁੜੇ ਡਾy ਅਰੁਣ ਬੰਸਲ ਨੇ ਕਿਹਾ ਕਿ ਇਹ ਅਭਿਆਨ ਸਮਾਜ ਦੀ ਤਾਕਤ ਨੂੰ ਦਰ੪ਾਉਂਦਾ ਹੈ ਅਤੇ ਇਹ ਇੱਕ ਅਜਿਹਾ ਮਾਡਲ ਰੁ ਜਿਸ ਨਾਲ ਕ੍ਰਾਉਡ ਸੋਰਸਿੰਗ ਤਕਨੀਕ ਦੀ ਵਰਤੋਂ ਕਰਕੇ ਪੈਸੇ ਅਤੇ ਰੁਜਗਾਰ ਦੋਵੇਂ ਉਪਲੱਬਧ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *