ਬੱਚਿਆਂ ਦੇ ਵੱਖ -ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ

ਪੰਚਕੂਲਾ, 19 ਅਪ੍ਰੈਲ ( ਸ.ਬ.) ਬੀ. ਕੇ. ਐਮ ਵਿਸ਼ਵਾਸ ਸਕੂਲ ਵਿੱਚ ਬੱਚਿਆਂ ਦੇ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ| ਕਿੰਡਰਗਾਰਟਨ ਦੇ ਛੋਟੇ ਬੱਚਿਆਂ ਨੇ ਗਰਮੀ ਤੋਂ ਬਚਾਓ ਲਈ ਪੇਅ ਪਦਾਰਥ ਬਣਾਏ| ਇਸ ਮੌਕੇ ਅਧਿਆਪਕਾਂ ਨੇ ਬੱਚਿਆਂ ਨੂੰ ਘੁਲਣਸ਼ੀਲ ਅਤੇ ਅਘੁਲਣਸ਼ੀਲ ਪਦਾਰਥਾਂ ਦੇ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਬੱਚਿਆਂ ਨੂੰ ਨੈਪਕਿਨ ਫੋਲਡ ਕਰਨ ਦੇ ਤਰੀਕੇ ਵੀ ਦਸੇ ਗਏ| ਇਥੇ ਪਹਿਲੀ ਤੋਂ ਚੌਥੀ ਕਲਾਸ ਦੇ ਬੱਚਿਆਂ ਲਈ ਸਪੀਡੀ       ਟੇਬਲ ਮੁਕਾਬਲੇ ਵੀ ਕਰਵਾਏ ਗਏ, ਸੀਨੀਅਰ ਵਿਦਿਆਰਥੀਆਂ ਨੇ ਅਖਬਾਰ ਪੜਨ ਮੁਕਾਬਲੇ ਵਿੱਚ ਹਿੱਸਾ ਲਿਆ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਨਵੇਂ ਸੈਂਸ਼ਨ ਦੀ ਸ਼ੁਰੂਆਤ ਤੋਂ ਬੱਚਿਆਂ ਲਈ ਪੜ੍ਹਾਈ ਦੇ ਨਾਲ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਬੱਚਿਆਂ ਦਾ ਸਰਵ ਪੱਖੀ ਵਿਕਾਸ ਹੋ ਸਕੇ |

Leave a Reply

Your email address will not be published. Required fields are marked *