ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਇਕ ਤੂੰ ਹੀ ਚੈਰੀਟੇਬਲ ਟਰੱਸਟ ਵਲੋਂ ਸ੍ਰੀ ਗੁਰੂ ਹਰਿ ਰਾਏ ਜੀ ਦੇ ਗੁਰਗੱਦੀ ਦਿਵਸ ਦੇ ਸਬੰਧ ਵਿੱਚ ਵਾਤਾਵਰਨ ਦਿਵਸ ਅਤੇ ਯੂਥ ਦਿਵਸ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮਨਾਇਆ ਗਿਆ,ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ ਪੋਸਟਰ ਮੁਕਾਬਲੇ, ਪੰਜਾਬੀ ਭਾਸ਼ਣ, ਦਸਤਾਰ ਮੁਕਾਬਲੇ, ਪੰਜਾਬੀ  ਲਿਖਾਈ ਮੁਕਾਬਲੇ ਕਰਵਾਏ ਗਏ| ਇਹਨਾਂ ਮੁਕਾਬਲਿਆਂ ਵਿਚ ਦਸਮੇਸ ਖਾਲਸਾ ਸੀਨੀਅਰ ਸੈਂਕਡਰੀ ਸਕੂਲ ਫੇਜ 3 ਬੀ1 ਮੁਹਾਲੀ ਦੇ ਬਚਿਆਂ ਨੇ ਵੀ ਹਿਸਾ ਲਿਆ| ਇਸ ਸਕੂਲ ਦੇ ਅਧਿਆਪਕ ਕਮਲਦੀਪ ਕੌਰ ਦੀ ਅਗਵਾਈ ਵਿੱਚ ਵਿਦਿਆਰਥੀ ਗਗਨਦੀਪ ਸਿੰਘ, ਅਮਨਦੀਪ ਸਿੰਘ, ਹਰਸ਼ਦੀਪ ਕੌਰ, ਨਿਸ਼ਾ, ਆਂਚਲ, ਕਾਜਲ, ਦਮਨਪ੍ਰੀਤ ਕੌਰ, ਗੁਰਲੀਨ ਕੌਰ ਨੇ ਹਿਸਾ ਲਿਆ|

Leave a Reply

Your email address will not be published. Required fields are marked *