ਬੱਚਿਆਂ ਨਾਲ ਵਧ ਰਹੇ ਨੇ ਜਿਨਸੀ ਸ਼ੋਸ਼ਨ ਦੇ ਮਾਮਲੇ

ਸ਼ਹਿਰਾਂ ਵਿੱਚ ਬੱਚੇ ਕਿੰਨੀ ਖਤਰਨਾਕ ਹਲਾਤਾਂ ਵਿੱਚ ਰਹਿ ਰਹੇ ਹਨ, ਇਸਦਾ ਅੰਦਾਜਾ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਉਨ੍ਹਾਂ ਦੇ ਸੈਕਸ ਸ਼ੋਸ਼ਣ ਦੀ ਹਾਲ ਦੀਆਂ ਘਟਨਾਵਾਂ ਨਾਲ ਲਗਾਇਆ ਜਾ ਸਕਦਾ ਹੈ| ਕੋਈ ਦੂਰ – ਦਰਾਜ ਦੇ ਕਿਸੇ ਇਲਾਕੇ ਤੋਂ ਦਿੱਲੀ ਆ ਕੇ ਵਾਰਦਾਤ ਨੂੰ ਅੰਜਾਮ ਦੇਵੇ ਅਤੇ ਫਿਰ ਟ੍ਰੇਨ ਫੜ ਕੇ ਵਾਪਸ ਆਪਣੇ ਘਰ ਨਿਕਲ ਜਾਵੇ, ਇਹ ਕਲਪਨਾ ਹੀ ਭਿਆਨਕ ਲੱਗਦੀ ਹੈ| ਦੇਸ਼ ਦੀ ਰਾਜਧਾਨੀ ਨਹੀਂ ਹੋਈ, ਜੰਗਲ ਹੋ ਗਿਆ ਜਿੱਥੇ ਬਾਹਰ ਤੋਂ ਸ਼ਿਕਾਰੀ ਸਿਰਫ ਸ਼ਿਕਾਰ ਦੇ ਮਕਸਦ ਨਾਲ ਆਉਂਦੇ ਹਨ ਅਤੇ ਫਿਰ ਬਿਨਾਂ ਕੋਈ ਸੁਰਾਗ ਆਪਣੇ ਪਿੱਛੇ ਛੱਡੇ ਗਾਇਬ ਵੀ ਹੋ ਜਾਂਦੇ ਹਨ| ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹੁਣੇ ਹਾਲ ਵਿੱਚ ਪੁਲੀਸ ਦੀ ਗ੍ਰਿਫਤ ਵਿੱਚ ਆਇਆ ਸੁਨੀਲ ਰਸਤੋਗੀ ਨਾਮ ਦਾ ਸ਼ਖਸ ਨਾ ਸਿਰਫ ਅਣਗਿਣਤ ਅਜਿਹੀ ਘਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਹੈ ਸਗੋਂ ਇਸ ਦੌਰਾਨ ਕਈ ਵਾਰ ਕਾਨੂੰਨ ਦੇ ਸ਼ਕੰਜੇ ਵਿੱਚ ਫਸਣ ਦੇ ਬਾਵਜੂਦ ਹਰ ਵਾਰ ਓਨੀ ਹੀ ਆਸਾਨੀ ਨਾਲ ਨਿਕਲ ਵੀ ਗਿਆ ਹੈ|
ਦਿੱਲੀ ਵਿੱਚ ਹੀ ਇੱਕ ਯਤੀਮਖ਼ਾਨੇ ਦੀ ਘਟਨਾ ਹੋਰ ਵੀ ਰੋਂਗਟੇ ਖੜੇ ਕਰ ਦੇਣ ਵਾਲੀ ਹੈ, ਜਿਸ ਵਿੱਚ ਛੇ ਸਾਲ ਦੇ ਇੱਕ ਬੱਚੇ ਦਾ ਸੈਕਸ ਸੋਸ਼ਣ ਉਸੇ ਆਸ਼ਰਮ ਦੇ ਤਿੰਨ ਕਰਮਚਾਰੀਆਂ ਵੱਲੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ| ਇਸ ਯਤੀਮ ਬੱਚੇ ਨੂੰ ਛੇ ਮਹੀਨੇ ਪਹਿਲਾਂ ਹੀ ਇੱਥੇ ਇਸ ਉਮੀਦ ਨਾਲ ਲਿਆਇਆ ਗਿਆ ਸੀ ਕਿ ਉਸਦੀ ਢੰਗ ਨਾਲ ਪਰਵਰਿਸ਼ ਹੋ ਜਾਵੇਗੀ| ਬੱਚਾ ਵਿਚਾਰਾ ਆਪਣੇ ਨਾਲ ਹੋ ਰਹੀ ਜਿਆਦਤੀ ਦੀ ਸ਼ਿਕਾਇਤ ਕਰਦਾ ਵੀ ਤਾਂ ਕਿਸ ਨੂੰ| ਇੱਕ ਦਿਨ ਉਸਨੂੰ ਇਕੱਲੇ ਗੁਮਸੁਮ    ਵੇਖਕੇ ਪੁੱਛਗਿਛ ਕੀਤੀ ਗਈ ਤਾਂ ਆਸ਼ਰਮ ਦੇ ਚੇਅਰਮੈਨ ਦੀ ਸੈਕ੍ਰਟਰੀ ਨੂੰ ਉਸਨੇ ਸਾਰੀ ਗੱਲ ਦੱਸੀ|
ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਐਫਆਈਆਰ ਦਰਜ ਹੋ ਚੁੱਕੀ ਹੈ ਅਤੇ ਜਾਂਚ ਏਜੰਸੀਆਂ ਆਪਣਾ ਕੰਮ ਸ਼ੁਰੂ ਕਰ ਚੁੱਕੀਆਂ ਹਨ, ਇਸ ਲਈ ਸਭ ਤੋਂ ਆਸਾਨ ਕੰਮ ਸਾਡੇ ਲਈ ਇਹ ਹੈ ਕਿ ਜਾਂਚ ਦੇ ਨਤੀਜਿਆਂ ਦਾ ਇੰਤਜਾਰ ਕੀਤਾ ਜਾਵੇ| ਪਰ, ਜੇਕਰ ਇਹਨਾਂ ਮਾਮਲਿਆਂ ਵਿੱਚ ਮੁਲਜਮਾਂ ਨੂੰ ਸਜਾ ਮਿਲ ਵੀ ਜਾਂਦੀ ਹੈ ਤਾਂ ਇਸ ਨਾਲ ਸਾਡੀ ਸਮੱਸਿਆ ਨਹੀਂ ਸੁਲਝਣ ਵਾਲੀ| ਅਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਰੋਜ ਹੋ ਰਹੀਆਂ ਹਨ| ਅਸੀਂ ਮੁਲਜਮਾਂ ਦੇ ਫੜੇ ਜਾਣ ਅਤੇ ਦੇਰ-ਸਵੇਰ ਉਨ੍ਹਾਂ ਦੇ ਮਨ ਵਿੱਚ ਪੁਲੀਸ ਦਾ ਖੌਫ ਬੈਠ ਜਾਣ ਦੀ ਉਮੀਦ ਕਰ ਸਕਦੇ ਹਾਂ, ਪਰ ਜਿੱਥੇ ਤੱਕ ਸਵਾਲ ਬੱਚਿਆਂ ਨੂੰ ਵਿਗੜੀ ਮਾਨਸਿਕਤਾ ਵਾਲੇ ਲੋਕਾਂ ਦੇ ਸੈਕਸ ਸ਼ੋਸ਼ਣ ਤੋਂ ਬਚਾਉਣ ਦਾ ਹੈ, ਤਾਂ ਇਸ ਵਿੱਚ ਪੁਲੀਸ – ਪ੍ਰਸ਼ਾਸਨ ਤੋਂ ਕਿਤੇ ਜ਼ਿਆਦਾ ਭੂਮਿਕਾ ਸਮਾਜਿਕ ਚੇਤੰਨਤਾ ਅਤੇ ਸਰਗਰਮੀ ਦੀ ਹੀ ਰਹਿਣ ਵਾਲੀ ਹੈ|
ਬੱਚਿਆਂ ਨੂੰ ਖ਼ਤਰਾ ਸਿਰਫ ਸੁਨੀਲ ਰਸਤੋਗੀ ਵਰਗੇਲੋਕਾਂ ਅਤੇ ਦੁਸ਼ਟ ਆਸ਼ਰਮ ਕਰਮਚਾਰੀਆਂ ਤੋਂ ਹੀ ਨਹੀਂ, ਦੇਵਤਾ ਵਰਗੇ ਦਿਖਣ ਵਾਲੇ ਆਢ-ਗੁਆਂਢ ਦੇ ਦਾਦਾ ਜੀ , ਨਾਨਾ ਜੀ ਅਤੇ ਅੰਕਲ ਜੀ ਤੋਂ ਵੀ ਹੁੰਦਾ ਹੈ| ਜੀਵਨ ਸ਼ੈਲੀ ਦੀ ਮਜਬੂਰੀ ਹੈ ਕਿ ਜਿਆਦਾਤਰ ਸ਼ਹਿਰੀ ਪਰਿਵਾਰਾਂ ਵਿੱਚ ਹੁਣ ਮਾਂ – ਬਾਪ ਦੋਵੇਂ ਕੰਮ ਤੇ ਜਾਣ ਲੱਗੇ ਹਨ| ਅਜਿਹੇ ਵਿੱਚ ਘਰ ਵਿੱਚ, ਕਰੈਚ ਵਿੱਚ ਜਾਂ ਸੜਕ ਤੇ ਆਉਂਦਾ – ਜਾਂਦਾ ਬੱਚਾ ਪੀਡੋਫਾਇਲਸ ਲਈ ਸਾਫਟ ਟਾਰਗੈਟ ਬਣ ਜਾਂਦਾ ਹੈ| ਵਕਤ ਦਾ ਤਕਾਜਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਇਹਨਾਂ ਖਤਰਿਆਂ ਤੋਂ ਚੇਤੰਨ ਕਰਾਈਏ ਅਤੇ ਸਮਾਜ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਇੱਕ ਕਮਿਊਨਿਟੀ ਸੈਂਸ ਡਿਵੈਲਪ     ਕਰੀਏ| ਉਨ੍ਹਾਂ ਦੇ ਗੁਮਸੁਮ ਹੋਣ ਦਾ ਇੰਤਜਾਰ ਨਾ ਕਰੋ| ਉਨ੍ਹਾਂ ਦੇ         ਹਰੇਕ ਡਰ, ਸੰਦੇਹ ਅਤੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਓ|
ਸੰਦੀਪ

Leave a Reply

Your email address will not be published. Required fields are marked *