ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ਵਿੱਚ ਆਸਟ੍ਰੇਲੀਅਨ ਪੱਤਰਕਾਰ ਨੂੰ ਲੱਗੀਆਂ ਹੱਥਕੜੀਆਂ

ਸਿਡਨੀ, 7 ਅਪ੍ਰੈਲ (ਸ.ਬ.)         ਆਸਟ੍ਰੇਲੀਆ ਦੇ ਇੱਕ ਟੀ.ਵੀ. ਪੱਤਰਕਾਰ ਨੂੰ ਕਥਿਤ ਤੌਰ ਤੇ ਬੱਚਿਆਂ ਨਾਲ ਸੰਬੰਧਤ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ| ‘ਨਾਈਨ ਨਿਊਜ਼ ਨੈਟਵਰਕ’ ਦੇ ਬੈਨ ਮੈਕਕਾਰਮੈਨ ਨੂੰ ਸਿਡਨੀ ਵਿੱਚ ਉਨ੍ਹਾਂ ਦੇ ਘਰੋਂ ਗ੍ਰਿ੍ਰਫ਼ਤਾਰ ਕਰਕੇ ਪੁੱਛਗਿੱਛ ਲਈ ਰੈਡਫਰਮ ਪੁਲੀਸ ਸਟੇਸ਼ਨ ਲਿਜਾਇਆ ਗਿਆ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਵਕੀਲ ਨੇ ਦੱਸਿਆ ਕਿ ਹਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਅਜੇ ਮੈਨੂੰ ਨਹੀਂ ਪਤਾ ਹੈ ਕਿ ਕਿਸ ਤਰ੍ਹਾਂ ਦੇ ਦੋਸ਼ ਲੱਗੇ ਹਨ| ਨਿਊਜ਼ ਰਿਪੋਰਟ ਮੁਤਾਬਕ ਖ਼ੁਫੀਆ ਪੁਲੀਸ ਨੇ ਮੈਕਕਾਰਮੈਨ ਦੇ ਦਫ਼ਤਰ ਤੋਂ ਇੱਕ ਕੰਪਿਊਟਰ ਵੀ ਬਰਾਮਦ ਕੀਤਾ ਹੈ| ‘ਨਾਈਨ ਨਿਊਜ਼ ਨੈਟਵਰਕ’ ਨੇ ਉਸ ਦੇ ਦਫ਼ਤਰ ਵਿੱਚ ਪੁਲੀਸ ਕਾਰਵਾਈ ਹੋਣ ਦੀ ਪੁਸ਼ਟੀ ਕੀਤੀ ਹੈ

Leave a Reply

Your email address will not be published. Required fields are marked *