ਬੱਚਿਆਂ ਨੂੰ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ


ਐਸ ਏ  ਐਸ ਨਗਰ, 17 ਨਵੰਬਰ (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਵੱਲੋਂ ਨੇੜਲੇ ਪਿੰਡ ਹੁਸ਼ਿਆਰਪੁਰ ਦੇ ਬੱਚਿਆਂ ਨਾਲ ਬਾਲ ਦਿਵਸ ਮਨਾਇਆ ਗਿਆ| 
ਇਸ ਮੌਕੇ ਬੱਚਿਆਂ ਨੂੰ ਮੋਬਾਈਲ ਫੋਨ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ| ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪੁਰਾਣੀਆਂ ਖੇਡਾਂ ਦਾ ਆਨੰਦ ਮਾਣਦਿਆਂ ਤਰਕ ਸੇ ਤਰੱਕੀ ਅਤੇ ਜੈ ਇਨਸਾਨ ਜੈ ਵਿਗਿਆਨ ਦੇ ਨਾਹਰੇ ਵੀ ਲਾਏ| ਇਸ ਮੌਕੇ ਗੋਰਾ ਹੁਸ਼ਿਆਰਪੁਰੀ ਨੇ ਬੱਚਿਆਂ  ਪਾਖੰਡੀ ਸਾਧੂਆਂ ਤੋਂ  ਦੂਰ ਰਹਿਣ ਲਈ ਪ੍ਰੇਰਿਤ ਕੀਤਾ| 
ਇਸ ਮੌਕੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਬੀਬੀ ਹਰਿੰਦਰ ਕੌਰ ਨੇ ਦੱਸਿਆ ਕਿ ਕਿਵੇਂ ਸੂਰਜ ਗ੍ਰਹਿਣ ਅਤੇ ਸੂਖਮ ਜੀਵਾਂ ਬਾਰੇ ਸਕੂਲ ਵਿੱਚ ਪੜ ਲੈਣ ਦੇ ਬਾਵਜੂਦ ਵੀ ਲੋਕ ਸਾਧ ਬਾਬਿਆਂ ਤੋਂ ਪ੍ਰਚਲਿਤ ਮਿੱਥਾਂ ਦੇ ਆਸਰੇ ਆਪਣੀ ਆਰਥਿਕ ਲੁੱਟ ਕਰਵਾਉਂਦੇ ਹਨ ਅਤੇ ਕੌਡੀਆਂ ਦੇ ਧਾਗੇ-ਤਵੀਤ ਦੇ ਕੇ ਸਾਧੂ ਕਾਰਾਂ ਤੇ ਝੂਟਦੇ ਹਨ| ਇਸ ਗੱਲ ਦੀ ਸਮਝ ਆਉਣ ਤੇ ਬੱਚੇ ਜੱਸੀ ਨੇ ਗੁੱਟ ਤੇ ਬੱਝੀ ਮੌਲੀ ਉਤਾਰ ਦਿੱਤੀ| 
ਪ੍ਰੋਗਰਾਮ ਦੌਰਾਨ ਨੌਵੀਂ ਜਮਾਤ ਦੇ ਵਿਦਿਆਰਥੀ ਪੁਲਕਿਤ ਨੇ ਕਵਿਤਾ ਸੁਣਾਈ ਜਦੋਂਕਿ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ  ਛੇਵੀਂ ਕਲਾਸ ਦੀ ਖੁਸ਼ਪ੍ਰੀਤ ਨੇ ਨਿਭਾਈ| ਬੱਚਿਆਂ ਨੂੰ ਪੁੱਛੇ ਸੁਆਲਾਂ ਦਾ ਜੁਆਬ ਦੇਣ ਵਾਲੇ ਪਹਿਲੇ ਪੰਜ ਬੱਚਿਆਂ ਜਸ਼ਨਪਰੀਤ ਕੌਰ, ਰਾਜਦੀਪ ਕੌਰ, ਰਾਵੀਆ, ਸਹਿਜ ਅਤੇ ਇਰਫਾਨ ਖਾਨ ਨੂੰ ਸੌ-ਸੌ ਰੁਪਏ ਦਾ ਇਨਾਮ ਦਿੱਤਾ ਗਿਆ| ਤਰਕਸ਼ੀਲ ਮੈਗਜ਼ੀਨ ਦੇ ਸਹਿ ਸੰਪਾਦਕ ਜਸਵੰਤ ਮੁਹਾਲੀ ਨੇ ਜਾਦੂ ਦੇ ਟ੍ਰਿਕਾਂ ਨਾਲ ਬੱਚਿਆਂ ਦਾ ਮਨੋਰੰਜਨ ਕੀਤਾ| ਇਸ ਮੌਕੇ ਮਾਨਵਤਾ ਕੇਂਦਰ ਚੰਡੀਗੜ੍ਹ ਦੇ ਸੰਸਥਾਪਕ ਮਨੋਜ ਮਲਿਕ ਵੀ ਮੌਜੂਦ ਸਨ| 

Leave a Reply

Your email address will not be published. Required fields are marked *