ਬੱਚਿਆਂ ਨੂੰ ਪਿੰਜਰੇ ਵਿੱਚ ਬੰਦ ਕਰਨ ਦੇ ਦੋਸ਼ ਵਿੱਚ ਔਰਤ ਗ੍ਰਿਫਤਾਰ

ਵਾਸ਼ਿੰਗਟਨ, 11 ਜੂਨ (ਸ.ਬ.) ਅਮਰੀਕਾ ਦੇ ਕਨਾਵਹਾ ਕਾਊਂਟੀ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ| ਇੱਥੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਦੋ ਬੱਚਿਆਂ ਨੂੰ ਕੇਨਲ (ਪਿੰਜਰਾ) ਵਿਚ ਬੰਦ ਕੀਤਾ ਹੋਇਆ ਸੀ| ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਪੱਛਮੀ ਵਰਜੀਨੀਆ ਦੇ ਸ਼ਰੂਸ਼ਬਰੀ ਦੀ 62 ਸਾਲਾ ਔਰਤ ਜਿਸ ਦੀ ਪਹਿਚਾਣ ਲੇਮਿਨੀ ਚੀਕਸ ਦੇ ਰੂਪ ਵਿਚ ਹੋਈ ਹੈ ਉਸ ਨੇ ਦੋ ਛੋਟੇ ਬੱਚਿਆਂ ਨੂੰ ਪਿੰਜਰੇ ਵਿਚ ਬੰਦ ਕੀਤਾ ਹੋਇਆ ਸੀ| ਇਸ ਘਟਨਾ ਸੰਬੰਧੀ ਮੋਬਾਇਲ ਫੋਨ ਤੇ ਬਣਿਆ ਵੀਡੀਓ ਸਾਹਮਣੇ ਆਇਆ ਸੀ|
ਤਸਵੀਰਾਂ ਵਿਚ ਚੀਕਸ ਨੂੰ ਪਿੰਜਰੇ ਦਾ ਦਰਵਾਜਾ ਖੋਲ੍ਹਦੇ ਹੋਏ ਅਤੇ ਬੱਚਿਆਂ ਨੂੰ ਉਸ ਵਿਚੋਂ ਬਾਹਰ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ| ਹੁਣ ਉਹ ਅਦਾਲਤ ਵਿਚ ਬੱਚਿਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਦੇ ਦੋਸ਼ਾਂ ਦਾ ਸਾਹਮਣਾ ਕਰੇਗੀ|
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੀਕਸ ਵ੍ਹਾਈਟਹੇਵਨ ਤੋਂ ਕੋਲੋਵਿਲ੍ਹੇ ਜਾ ਰਹੀ ਸੀ ਅਤੇ ਉਸ ਨੇ ਆਪਣੇ ਦੋਹਾਂ ਪੋਤਿਆਂ ਨੂੰ ਗੱਡੀ ਦੇ ਪਿੱਛੇ ਰੱਖੇ ਪਿੰਜਰੇ ਵਿਚ ਬੰਦ ਕੀਤਾ ਹੋਇਆ ਸੀ|
ਮੈਮਫਿਸ ਪੁਲੀਸ ਦੇ ਹਲਫਨਾਮੇ ਮੁਤਾਬਕ ਚੀਕਸ ਦਾ ਕਹਿਣਾ ਹੈ ਕਿ ਉਸ ਦੀ ਗੱਡੀ ਵਿਚ ਜਗ੍ਹਾ ਨਹੀਂ ਸੀ| ਇਸ ਲਈ ਉਸ ਨੇ 7 ਅਤੇ 8 ਸਾਲਾ ਉਮਰ ਦੇ ਬੱਚਿਆਂ ਨੂੰ ਪਿੰਜਰੇ ਵਿਚ ਬੰਦ ਕੀਤਾ|
ਗੱਡੀ ਦੇ ਪਿੱਛੇ ਏ.ਸੀ. ਵੀ ਨਹੀਂ ਸੀ, ਜਿਸ ਕਾਰਨ ਬੱਚਿਆਂ ਦੇ ਸਰੀਰ ਗਰਮ ਹੋ ਗਏ ਸਨ| ਉਸ ਸਮੇਂ ਇਲਾਕੇ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਹੋਇਆ ਸੀ| ਚੀਕਸ ਦੇ ਗੁਆਂਢੀਆਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਹੈਰਾਨ ਹਨ ਕਿਉਂਕਿ ਉਨ੍ਹਾਂ ਨੂੰ ਲੱਗਾ ਸੀ ਕਿ ਚੀਕਸ ਦੋ ਕਤੂਰੇ ਖਰੀਦ ਕੇ ਲਿਆਈ ਹੈ ਪਰ ਅਸਲੀਅਤ ਕੁਝ ਹੋਰ ਹੀ ਸੀ|

Leave a Reply

Your email address will not be published. Required fields are marked *