ਬੱਚਿਆਂ ਲਈ ਸਮਰ ਵਰਕਸ਼ਾਪ ਦਾ ਆਯੋਜਨ ਕੀਤਾ

ਐਸ. ਏ. ਐਸ ਨਗਰ, 22 ਜੂਨ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ਸਮਰ ਵਰਕਸ਼ਾਪ ਕੈਂਪ ਮਿਤੀ 7 ਜੂਨ ਤੋਂ 23 ਜੂਨ ਤੱਕ ਲਗਾਏ ਗਏ ਹਨ| ਜਿਸ ਵਿੱਚ ਗੱਤਕਾ, ਭੰਗੜਾ, ਲੁੱਡੀ, ਲੋਕ ਸਾਜ, ਅਦਾਕਾਰੀ, ਗਾਇਕੀ ਆਦਿ ਦੀ ਸਿਖਲਾਈ ਦਿੱਤੀ ਗਈ ਹੈ| ਇਸ ਵਰਕਸ਼ਾਪ ਵਿੱਚ ਅਦਾਕਾਰੀ ਗੋਪਾਲ ਸ਼ਰਮਾ, ਗਾਇਕੀ ਰਜਿੰਦਰ ਮੋਹਣੀ ਤੇ ਸ਼ਗਨਪ੍ਰੀਤ ਵੱਲੋਂ ਲੋਕ ਸਾਜ ਬਲਬੀਰ ਚੰਦ, ਕਰਮਜੀਤ ਸਿੰਘ ਬੱਗਾ ਅਤੇ ਹਰਮਨ ਗਿੱਲ ਵੱਲੋਂ, ਭੰਗੜਾ, ਗੱਤਕਾ ਨਰਿੰਦਰ ਨੀਨਾ ਅਤੇ ਹਰਕੀਰਤਪਾਲ ਸਿੰਘ ਵੱਲੋਂ ਲੁੱਡੀ ਤੋ ਕੋਰੀਓਗ੍ਰਾਫੀ ਅਨੁਰੀਤ, ਸੁਖਬੀਰ ਪਾਲ ਅਤੇ ਅਰਵਿੰਦਰਜੀਤ ਵੱਲੋਂ, ਐਕਸਪ੍ਰੈਸ਼ਨਲੈਸ ਨਾਚ ਮਨਦੀਪ, ਗੁਰਸਿਮਰਨ ਵੱਲੋਂ ਤਿਆਰ ਕਰਵਾਏ ਗਏ ਹਨ|
ਸ੍ਰ. ਨਰਿੰਦਰ ਸਿੰਘ ਨੀਨਾ ਨੇ ਦੱਸਿਆ ਕਿ ਬੱਚਿਆਂ ਵੱਲੋਂ ਸਿੱਖੀਆਂ ਕਲਾਵਾਂ ਦਾ ਪ੍ਰਦਰਸ਼ਨ 24 ਜੂਨ ਨੂੰ ਸ਼ਾਮੀ 7:30 ਵਜੇ ਯੂਨੀਵਰਸਲ ਵਿਰਾਸਤੀ ਅਖਾੜੇ ਦੇ ਮਹੀਨਾਵਾਰ ਪ੍ਰੋਗਰਾਮ ਦੌਰਾਨ ਕੀਤਾ ਜਾਵੇਗਾ| ਇਹ ਪ੍ਰੋਗਰਾਮ ਕੋਠੀ ਨੰ 33 ਫੇਜ਼-1 ਦੇ ਪਿਛਲੇ ਪਾਰਕ ਵਿੱਚ ਕੀਤਾ ਜਾਵੇਗਾ|

Leave a Reply

Your email address will not be published. Required fields are marked *