ਬੱਚਿਆਂ ਵਿੱਚ ਵਿਗਿਆਨਿਕ ਚੇਤਨਾ ਪੈਦਾ ਕਰਨ ਦੀ ਲੋੜ : ਅਰੁਣ ਸ਼ਰਮਾ

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਸਰਕਾਰੀ ਹਾਈ ਸਕੂਲ ਫੇਜ਼ 5 ਵਿਚ ਸਾਇੰਸ ਮੇਲਾ ਲਗਾਇਆ ਗਿਆ| ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਕਿਸਮਾਂ ਦੇ ਮਾਡਲ ਪੇਸ਼ ਕੀਤੇ| ਇਸ ਮੌਕੇ ਭਾਜਪਾ ਦੇ ਕੌਂਸਲਰ ਸ੍ਰੀ ਅਰੁਣ ਸ਼ਰਮਾ ਮੁੱਖ ਮਹਿਮਾਣ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਸਾਇੰਸ ਵਰਗੇ ਵਿਸ਼ੇ ਵਿਚ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨ ਲਈ ਉਹਨਾਂ ਵਿਚ ਵਿਗਿਆਨਿਕ ਚੇਤਨਾ ਪੈਦਾ ਕਰਨਾ ਬਹੁਤ ਜਰੂਰੀ ਹੈ| ਅੱਜ ਦੁਨੀਆਂ ਨੇ ਸਾਇੰਸ ਦੇ ਖੇਤਰ ਵਿਚ ਬਹੁਤ ਖੋਜਾਂ ਕੀਤੀਆਂ ਹੋਈਆਂ ਹਨ| ਉਹਨਾਂ ਕਿਹਾ ਕਿ ਹੁਣ ਤਾਂ ਇਨਸਾਨ ਦੇ ਮੰਗਲ ਗ੍ਰਹਿ ਉਪਰ ਜਾਣ ਦੀਆਂ ਵੀ ਤਿਆਰੀਆਂ ਹੋ ਰਹੀਆਂ ਹਨ| ਪੁਲਾੜ ਬਾਰੇ ਸਾਇੰਸਦਾਨੀਆਂ ਵਲੋਂ ਨਿਤ ਨਵੀਂ ਖੋਜ ਕੀਤੀ ਜਾ ਰਹੀ ਹੈ| ਵਿਦਿਆਰਥੀਆਂ ਨੂੰ ਹਮੇਸ਼ਾ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ ਅਤੇ ਸਾਇੰਸਦਾਨਾਂ ਵਲੋਂ ਕੀਤੀਆਂ ਜਾ ਰਹੀਆਂ ਨਵੀਆਂ ਖੋਜਾਂ ਬਾਰੇ ਵੀ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ|
ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਨਰਪਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ|

Leave a Reply

Your email address will not be published. Required fields are marked *