ਬੱਚੀ ਨਾਲ ਜਬਰ-ਜਨਾਹ ਮਗਰੋਂ ਲੋਕਾਂ ਵਲੋਂ ਕੀਤੇ ਪਥਰਾਅ ਦੌਰਾਨ 10 ਪੁਲੀਸ ਕਰਮਚਾਰੀ ਜ਼ਖ਼ਮੀ

ਨਵੀਂ ਦਿੱਲੀ, 25 ਅਗਸਤ (ਸ.ਬ.) ਰਾਜਧਾਨੀ ਦਿੱਲੀ ਦੇ ਵਸੰਤ ਕੁੰਜ ਦੇ ਰੰਗਪੁਰੀ ਇਲਾਕੇ ਵਿੱਚ ਇੱਕ 9 ਸਾਲਾ ਬੱਚੀ ਨਾਲ ਜਬਰ-ਜਨਾਹ ਦੀ ਘਟਨਾ ਮਗਰੋਂ ਬੀਤੀ ਰਾਤ ਨੂੰ ਹੰਗਾਮਾ ਹੋ ਗਿਆ| ਘਟਨਾ ਕਾਰਨ ਨਾਰਾਜ਼ ਲੋਕਾਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿੱਚ 10 ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ| ਇਸ ਦੌਰਾਨ ਪੁਲੀਸ ਦੀ ਇੱਕ ਗੱਡੀ ਸਮੇਤ 12 ਗੱਡੀਆਂ ਵੀ ਨੁਕਸਾਨੀਆਂ ਗਈਆਂ| ਪਥਰਾਅ ਦੀ ਘਟਨਾ ਤੋਂ ਬਾਅਦ ਵਸੰਤ ਕੁੰਜ ਪੁਲੀਸ ਸਟੇਸ਼ਨ ਵਿੱਚ ਦੰਗਾ ਮਾਮਲਾ ਦਰਜ ਕਰਾਇਆ ਗਿਆ ਹੈ|

Leave a Reply

Your email address will not be published. Required fields are marked *