ਬੱਚੇ ਦੀ ਗਰਦਨ ਤੇ ਚਾਕੂ ਰੱਖ ਪਤੀ ਦੇ ਸਾਹਮਣੇ ਕੀਤਾ ਗੈਂਗਰੇਪ

ਮੁਜ਼ੱਫਰਨਗਰ, 7 ਅਕਤੂਬਰ (ਸ.ਬ.)  ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਵਿੱਚ ਪਤੀ ਦੇ ਸਾਹਮਣੇ ਹੀ ਔਰਤ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ| ਵਾਰਦਾਤ ਜ਼ਿਲੇ ਦੇ ਭੋਪਾ ਕਸਬੇ ਨੇੜੇ ਹੋਈ| ਐਸ.ਪੀ. ਅਜੇ ਸਚਦੇਵ ਅਨੁਸਾਰ ਔਰਤ ਅਤੇ ਉਸ ਦਾ ਪਤੀ ਮੋਟਰਸਾਈਕਲ ਤੇ ਕਿਸੇ ਪਿੰਡ ਤੋਂ ਆ ਰਹੇ ਸਨ ਅਤੇ ਉਨ੍ਹਾਂ ਨਾਲ ਤਿੰਨ ਮਹੀਨੇ ਦਾ ਇਕ ਬੱਚਾ ਵੀ ਸੀ| ਮੀਡੀਆ ਰਿਪੋਰਟਸ ਅਨੁਸਾਰ ਜੋੜਾ ਬੱਚੇ ਨੂੰ ਡਾਕਟਰ ਨੂੰ ਦਿਖਾ ਕੇ ਵਾਪਸ ਆ ਰਿਹਾ ਸੀ|
ਪੀੜਤਾ ਅਨੁਸਾਰ ਸਵੇਰੇ 11 ਵਜੇ ਨਿਰਗਾਜਨੀ ਪਿੰਡ ਨੇੜੇ ਰਸਤੇ ਵਿੱਚ ਕਾਰ ਵਿੱਚ ਸਵਾਰ ਚਾਰ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ| ਸਥਾਨਕ ਮੀਡੀਆ ਰਿਪੋਰਟ ਅਨੁਸਾਰ ਉਨ੍ਹਾਂ ਨੇ ਬੱਚੇ ਨੂੰ ਔਰਤ ਤੋਂ ਖੋਹ ਲਿਆ ਅਤੇ ਪਤੀ ਨੂੰ ਰਸੀਆਂ ਨਾਲ ਬੰਨ੍ਹ ਦਿੱਤਾ| ਫਿਰ ਬੱਚੇ ਦੀ ਗਰਦਨ ਤੇ ਚਾਕੂ ਰੱਖ ਅਤੇ ਬੰਦੂਕ ਦਾ ਡਰ ਦਿਖਾ ਕੇ ਔਰਤ ਨੂੰ ਇਕ ਗੰਨੇ ਦੇ ਖੇਤ ਵਿੱਚ ਲੈ ਗਏ ਅਤੇ ਉਥੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ| ਬਾਅਦ ਵਿੱਚ ਔਰਤ ਅਤੇ ਉਸ ਦੇ ਪਤੀ ਨੂੰ ਕਿਸੇ ਨੂੰ ਵੀ ਘਟਨਾ ਦੀ ਜਾਣਕਾਰੀ ਨਾ ਦੇਣ ਦੀ ਧਮਕੀ ਦਿੱਤੀ| ਦੋਸ਼ੀਆਂ ਨੇ ਪਤੀ ਨਾਲ ਕੁੱਟਮਾਰ ਵੀ ਕੀਤੀ ਅਤੇ ਬਾਅਦ ਵਿੱਚ ਫਰਾਰ ਹੋ ਗਏ| ਇਸ ਤੋਂ ਬਾਅਦ ਜੋੜੇ ਨੇ ਆਵਾਜ਼ ਲਾਈ ਅਤੇ ਨਾਲ ਦੇ ਪਿੰਡ ਤੋਂ ਕੁਝ ਲੋਕ ਉਨ੍ਹਾਂ ਦੀ ਮਦਦ ਲਈ ਆਏ|
ਪਿੰਡ ਵਾਲਿਆਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਅਤੇ ਬਾਅਦ ਵਿੱਚ ਔਰਤ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ| ਪੁਲੀਸ ਨੇ ਕਿਹਾ ਹੈ ਕਿ ਔਰਤ ਦੀ ਮੈਡੀਕਲ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ| ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ| ਪੁਲੀਸ ਨੇ ਕਿਹਾ ਹੈ ਕਿ ਦੋਸ਼ੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ|

Leave a Reply

Your email address will not be published. Required fields are marked *