ਬੱਚੇ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਗ੍ਰਿਫਤਾਰ

ਕੁਈਨਜ਼ਲੈਂਡ, 14 ਜੂਨ (ਸ.ਬ.)  ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿੱਚ ਇਕ 28 ਸਾਲਾ ਵਿਅਕਤੀ ਤੇ ਹੱਤਿਆ ਦੇ ਦੋਸ਼ ਲਾਏ ਗਏ ਹਨ| ਇਸ ਘਟਨਾ ਨੂੰ ਅੰਜ਼ਾਮ ਉਸ ਨੇ 8 ਅਪ੍ਰੈਲ 2015 ਨੂੰ ਦਿੱਤਾ ਸੀ| 2 ਸਾਲ ਚੱਲੀ ਲੰਬੀ ਜਾਂਚ ਤੋਂ ਬਾਅਦ ਆਖਰਕਾਰ ਪੁਲੀਸ ਨੇ ਬੀਤੇ ਕੱਲ੍ਹ   ਉਸ ਨੂੰ ਗ੍ਰਿਫਤਾਰ ਕੀਤਾ|
ਗ੍ਰਿਫਤਾਰ ਕੀਤੇ ਗਏ 28 ਸਾਲਾ ਵਿਅਕਤੀ ਦਾ ਨਾਂ ਯੋਏਲ ਨਿਕੋਲਸ ਹੈ| ਉਸ ਨੇ ਆਪਣੇ ਸਾਥੀ ਦੇ ਛੋਟੇ ਲੜਕੇ ਯਹੋਸ਼ੂ ਦਾ ਕਤਲ ਕਰ ਦਿੱਤਾ ਸੀ| ਪੁਲੀਸ ਨੂੰ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਲੜਕੇ ਦੀ ਮਾਂ ਦਾ ਬੁਆਏ ਫਰੈਂਡ ਸੀ|
8 ਅਪ੍ਰੈਲ 2015 ਨੂੰ ਦੱਖਣੀ ਬ੍ਰਿਸਬੇਨ ਸਥਿਤ ਕਿੰਗਸਟਨ ਵਿੱਚ ਬੱਚਾ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ| ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ| ਪੁਲੀਸ ਨੇ ਦੱਸਿਆ ਕਿ ਉਸ ਦੇ ਸਰੀਰ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ| ਪੁਲੀਸ ਨੇ ਦੋਸ਼ੀ ਤੇ ਕਤਲ ਅਤੇ ਡਰੱਗ ਦੀ ਸਪਲਾਈ ਕਰਨ ਦੇ ਵੀ ਦੋਸ਼ ਲਾਏ ਹਨ| ਪੁਲੀਸ ਅੱਜ ਦੋਸ਼ੀ ਨੂੰ ਕੋਰਟ ਵਿੱਚ ਪੇਸ਼ ਕਰੇਗੀ|

Leave a Reply

Your email address will not be published. Required fields are marked *