ਬੱਚੇ ਵੀ ਕਰਦੇ ਹਨ ਨੇਤਾਵਾਂ ਤੇ ਭਰੋਸਾ

ਅਸੀ ਸਭ ਚਾਹੁੰਦੇ ਹਾਂ ਕਿ ਸਾਡੇ ਬੱਚੇ ਖੁਸ਼ ਰਹਿਣ ਅਤੇ ਵੱਡੀਆਂ ਉਪਲਬਧੀਆਂ ਹਾਸਿਲ ਕਰਨ, ਪਰੰਤੂ ਅਸੀਂ ਉਨ੍ਹਾਂ ਨੂੰ ਇਸਦੇ ਲਈ ਚੰਗਾ ਮਾਹੌਲ ਨਹੀਂ ਦੇ ਪਾ ਰਹੇ | ਅਸੀਂ ਇੱਕ ਅਜਿਹੀ ਦੁਨੀਆ ਬਣਾ ਲਈ ਹੈ, ਜਿਸ ਵਿੱਚ ਖੌਫ ਅਤੇ ਅਸੁਰੱਖਿਆ ਭਰੀ ਹੋਈ ਹੈ| ਇਨ੍ਹਾਂ ਦਾ ਅਸਰ ਬੱਚਿਆਂ ਉਤੇ ਵੀ ਪੈ ਰਿਹਾ ਹੈ| ਯੂਨੀਸੇਫ ਵਲੋਂ ਹਾਲ ਹੀ ਵਿੱਚ ਕਰਵਾਏ ਗਏ ਇੱਕ ਸਰਵੇ ਦੇ ਮੁਤਾਬਕ ਦੇਸ਼ ਦੇ 96 ਫੀਸਦੀ ਬੱਚਿਆਂ ਨੂੰ ਅੱਜ ਦੀ ਦੁਨੀਆ ਦਾ ਹਿੰਸਕ ਮਾਹੌਲ ਪ੍ਰੇਸ਼ਾਨ ਕਰ ਰਿਹਾ ਹੈ| ਇਹਨਾਂ ਵਿਚੋਂ 51 ਫੀਸਦੀ ਇਹ ਸੋਚ ਕੇ ਡਰੇ ਰਹਿੰਦੇ ਹਨ ਕਿ ਇਹ ਹਿੰਸਾ ਉਨ੍ਹਾਂ ਨੂੰ ਵਿਅਕਤੀਗਤ ਤੌਰ ਤੇ ਪ੍ਰਭਾਵਿਤ ਕਰ ਸਕਦੀ ਹੈ|
ਇੱਕ ਹਜਾਰ ਬੱਚਿਆਂ ਉਤੇ ਕੀਤੇ ਗਏ ਇਸ ਸਰਵੇ ਦੇ ਅਨੁਸਾਰ ਅੱਤਵਾਦ ਦਾ ਖੌਫ ਤਾਂ ਇਨ੍ਹਾਂ ਦੇ ਦਿਲੋ-ਦਿਮਾਗ ਉਤੇ ਹੈ ਹੀ, ਜਨਤਕ ਸਥਾਨਾਂ ਉਤੇ ਬੰਬ ਧਮਾਕੇ ਦੇ ਖਦਸ਼ੇ ਉਨ੍ਹਾਂ ਨੂੰ ਚਿੰਤਤ ਰੱਖਦੇ ਹਨ| ਦੁਰਵਿਵਹਾਰ ਜਾਂ ਦਾਦਾਗੀਰੀ ਵਾਲਾ ਮਾਹੌਲ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ| ਉਨ੍ਹਾਂ ਦਾ ਵੱਡਾ ਹਿੱਸਾ ( 52 ਫੀਸਦੀ) ਇਹ ਸੋਚ ਕੇ ਪ੍ਰੇਸ਼ਾਨ ਰਹਿੰਦਾ ਹੈ ਕਿ ਕਿਤੇ ਉਹ ਖੁਦ ਨਾ ਇਸਦਾ ਸ਼ਿਕਾਰ ਹੋ ਜਾਣ| ਹਿੰਸਾ ਬੱਚਿਆਂ ਦੀ ਇੱਕਮਾਤਰ ਦੁਸ਼ਮਨ ਨਹੀਂ| ਇਨ੍ਹਾਂ ਨੂੰ ਗਰੀਬੀ ਵੀ ਬਹੁਤ ਡਰਾਉਂਦੀ ਹੈ| ਅੱਤਵਾਦ ਦੀ ਤਰ੍ਹਾਂ ਇਸ ਨਾਲ ਮਰ ਜਾਣ ਵਰਗਾ ਡਰ ਚਾਹੇ ਨਾ ਲੱਗਦਾ ਹੋਵੇ, ਪਰੰਤੂ ਇਨ੍ਹਾਂ ਨੂੰ ਪਤਾ ਹੈ ਕਿ ਗਰੀਬੀ ਦਾ ਮਤਲੱਬ ਹੈ ਸਕੂਲ ਛੁੱਟ ਜਾਣਾ, ਬਿਮਾਰ ਪੈਣ ਉਤੇ ਠੀਕ ਤਰ੍ਹਾਂ ਇਲਾਜ ਨਾ ਹੋ ਸਕਣਾ| ਬੱਚਿਆਂ ਦਾ 54 ਫੀਸਦੀ ਹਿੱਸਾ ਇਸ ਖਦਸ਼ੇ ਨਾਲ ਗ੍ਰਸਤ ਪਾਇਆ ਗਿਆ ਕਿ ਕਿਤੇ ਉਹ ਖੁਦ ਗਰੀਬੀ ਦੀ ਚਪੇਟ ਵਿੱਚ ਨਾ ਆ ਜਾਣ|
ਜਾਹਿਰ ਹੈ ਕਿ ਬੱਚੇ ਜਿਸ ਮਾਹੌਲ ਵਿੱਚ ਰਹਿੰਦੇ ਹਨ ਉਸ ਤੋਂ ਪੂਰੀ ਤਰ੍ਹਾਂ ਵੱਖ ਨਹੀਂ ਰਹਿ ਸਕਦੇ| ਲਿਹਾਜਾ ਖੁਦ ਅਤੇ ਆਪਣਿਆਂ ਨੂੰ ਲੈ ਕੇ ਉਨ੍ਹਾਂ ਦਾ ਚਿੰਤਤ ਹੋਣਾ ਲਾਜ਼ਮੀ ਹੈ| ਸਾਡੇ ਵਿਕਾਸ ਦੀ ਇੱਕ ਅਹਿਮ ਕਸੌਟੀ ਇਹ ਵੀ ਹੋਣੀ ਚਾਹੀਦੀ ਹੈ ਕਿ ਜਿਸ ਦੁਨੀਆ ਵਿੱਚ ਸਾਡੇ ਬੱਚੇ ਅੱਖਾਂ ਖੋਲ੍ਹਦੇ ਹਨ ਉਹ ਉਨ੍ਹਾਂ ਨੂੰ ਆਸ਼ਵੰਦ ਕਰਨ, ਉਨ੍ਹਾਂ ਵਿੱਚ ਭਰੋਸਾ ਜਗਾਉਣ| ਉਹ ਆਸ਼ੰਕਿਤ ਨਾ ਮਹਿਸੂਸ ਕਰਨ| ਇੱਕ ਚੰਗੀ ਗੱਲ ਇਹ ਹੈ ਕਿ ਇਸ ਸਰਵੇ ਦੇ ਮੁਤਾਬਕ ਬੱਚਿਆਂ ਦਾ ਸੰਸਾਰ ਦੇ ਨੇਤਾਵਾਂ ਤੇ ਭਰੋਸਾ ਕਾਇਮ ਹੈ| 70 ਫੀਸਦੀ ਬੱਚਿਆਂ ਨੇ ਕਿਹਾ ਕਿ ਇਹ ਨੇਤਾ ਦੁਨੀਆ ਭਰ ਦੇ ਬੱਚਿਆਂ ਦੇ ਹੱਕ ਵਿੱਚ ਚੰਗਾ ਫੈਸਲਾ ਕਰਦੇ ਹਨ| ਮਤਲਬ ਨੇਤਾਵਾਂ ਨੂੰ ਬੱਚਿਆਂ ਦਾ ਵਿਸ਼ਵਾਸ ਹਾਸਿਲ ਹੈ| ਹੁਣ ਇਹ ਉਨ੍ਹਾਂ ਨੇਤਾਵਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਚਾਲ ਚਲਣ ਨਾਲ ਇਸ ਵਿਸ਼ਵਾਸ ਨੂੰ ਹੋਰ ਮਜਬੂਤ ਬਣਾਉਂਦੇ ਹਨ ਜਾਂ ਇਸਨੂੰ ਤੋੜ ਦਿੰਦੇ ਹਨ|
ਪ੍ਰਦੀਪ

Leave a Reply

Your email address will not be published. Required fields are marked *