ਬੱਬੀ ਬਾਦਲ ਨੇ ਕਲੌਨੀ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਹਲਕਾ ਮੁਹਾਲੀ ਅਧੀਨ ਆਉਂਦੀਆਂ ਕਲੌਨੀਆ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ, ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੁਹਾਲੀ ਹਰਸੁਖੰਇੰਦਰ ਸਿੰਘ ਬੱਬੀ ਬਾਦਲ ਨੇ ਕਲੌਨੀਆਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆ ਨੂੰ ਸਮੱਸਿਆਵਾ ਹਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ| ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ, ਉਦੋਂ ਹੀ ਆਰਥਿਕ ਤੌਰ ਤੇ ਕਮਜੋਰ ਲੋਕਾਂ ਦੀ ਸੁਣਵਾਈ ਹੋਈ ਤੇ ਉਹਨਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵੱਲੋਂ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ|
ਇਸ ਮੌਕੇ ਤੇ ਸੁਖਵਿੰਦਰ ਸਿੰਘ ਬਿਟੂ, ਕ੍ਰਿਸ਼ਨ ਪਾਲ, ਵਿਦਿਆ ਰਾਮ, ਰਾਮ ਪਾਲ, ਓਮ ਪ੍ਰਕਾਸ, ਜਗਬੀਰ ਸਿੰਘ, ਵਿੱਦਿਆ ਰਾਮ, ਵਿਨੋਦ ਕੁਮਾਰ, ਰਾਮਜੀਤ ਯਾਦਵ, ਝੂਲਨ ਰਾਏ, ਪਾਤੀ ਰਾਮ, ਓਮ ਪ੍ਰਕਾਸ, ਤੀਰਥਪਾਲ, ਬ੍ਰਿਜ ਮੋਹਨ, ਪਾਲ ਸਿੰਘ, ਮੁਨੀ ਲਾਲ, ਬਾਬੂ ਰਾਮ, ਕਮਲ ਕੁਮਾਰ, ਸੋਮ ਪ੍ਰਕਾਸ, ਰਣਜੀਤ ਸਿੰਘ ਬਰਾੜ, ਕਾਕਾ ਮਾਛੀਵਾੜਾ, ਜਗਤਾਰ ਸਿੰਘ ਘੜੂੰਆਂ, ਹਰਦੀਪ ਸਿੰਘ, ਗੁਰਬਖ਼ਸ ਸਿੰਘ, ਗੁਰਤੇਜ ਸਿੰਘ, ਸੁੱਖੀ ਬੱਲੋਮਾਜਰਾ ਆਦਿ ਹਾਜਰ ਸਨ|

Leave a Reply

Your email address will not be published. Required fields are marked *