ਬੱਬੀ ਬਾਦਲ ਨੇ ਜਨ ਸੰਪਰਕ ਮੁਹਿੰਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਅੱਜ ਫੇਜ਼ 9 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ  ਸੇਵਾਦਾਰ ਹਲਕਾ ਮੁਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ  ਜਨ ਸਪੰਰਕ ਮੁਹਿੰਮ ਦੇ ਤਹਿਤ ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਸੁਣੀਆਂ| ਜਿਸ ਤਹਿਤ ਲੋਕਾਂ ਨੇ ਸੀਵਰੇਜ਼,ਪਾਣੀ, ਸਮਾਰਟ ਕਾਰਡ ਬਣਾਉਣ ਸਮੇਤ ਕਈ ਹੋਰ ਸਮੱਸਿਆਵਾਂ ਸਬੰਧੀ ਬੱਬੀ ਬਾਦਲ ਨੂੰ ਜਾਣੂ ਕਰਵਾਇਆ| ਇਸ ਮੁਹਿਮ ਤਹਿਤ  ਈਕੋ ਸਿਟੀ ਦੇ ਕਿਸਾਨਾਂ ਨੇ ਵੀ  ਆਪਣੀਆਂ ਮੁਸਕਿਲਾਂ ਸਬੰਧੀ ਜਾਣੂ ਕਰਵਾਇਆ| ਬੱਬੀ ਬਾਦਲ ਨੇ ਮੌਕੇ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਗੱਲ ਕਰਕੇ  ਲੋਕਾਂ ਦੀਆਂ ਸਮੱਸਿਆਵਾਂ ਨੂੰ ਫੌਰੀ ਹੱਲ ਕਰਨ  ਦੇ ਹੁਕਮ ਦਿੱਤੇ|
ਇਸ ਮੋਕੇ ਐਮ.ਐਲ ਗੁਪਤਾ ਪ੍ਰਧਾਨ, ਅਜੀਤ ਸਿੰਘ ਜਨਰਲ ਸਕੱਤਰ, ਜੈ ਸਿੰਘ ਖਜਾਨਚੀ, ਭੂਸ਼ਨ ਕੁਮਾਰ,ਸੁਖਦੇਵ ਸਿੰਘ ਪਜੇਟਾ, ਜਸਵੰਤ ਸਿੰਘ ਠਸਕਾ, ਨਸੀਬ ਸਿੰਘ,  ਨਿਰਮਲ ਖਾਨ ਪਡਿਆਲਾ, ਸਿਕੰਦਰ ਸਿੰਘ, ਲਖਵਿੰਦਰ ਸਿੰਘ, ਕਰਨ ਸਿੰਘ, ਮੋਹਨ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਹਰਚਰਨ ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ, ਪਰਦੀਪ ਸਿੰਘ ਦੱਪਰ ਆਦਿ ਹਾਜਰ ਸਨ|

Leave a Reply

Your email address will not be published. Required fields are marked *