ਬੱਬੀ ਬਾਦਲ ਨੇ ਜੋਤੀ ਸਰੂਪ ਕੰਨਿਆ ਆਸ਼ਰਮ ਦੀਆਂ ਬੱਚੀਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਐਸ. ਏ. ਐਸ ਨਗਰ, 27 ਅਗਸਤ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਰੱਖੜੀ ਦਾ ਤਿਉਹਾਰ ਅਤੇ ਆਪਣਾ ਜਨਮ ਦਿਨ ਜੋਤੀ ਸਰੂਪ ਕੰਨਿਆ ਆਸ਼ਰਮ ਦੀਆਂ ਬੱਚੀਆਂ ਤੋਂ ਆਪਣੇ ਗੁੱਟ ਤੇ ਰੱਖੜੀਆਂ ਬੰਨਵਾ ਕੇ ਅਤੇ ਬੱਚੀਆਂ ਨਾਲ ਕੇਕ ਕੱਟਕੇ ਮਨਾਇਆ ਗਿਆ| ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਅੱਜ ਸਮਾਜ ਦੀ ਰਫਤਾਰ ਬਹੁਤ ਤੇਜ ਹੋ ਚੁੱਕੀ ਹੈ ਅਤੇ ਲੋਕ ਸਿਰਫ ਆਪਣੇ ਆਪ ਤੱਕ ਸਿਮਟ ਕੇ ਰਹਿ ਗਏ ਹਨ ਜੋ ਕਿ ਸਮਾਜ ਦਾ ਬਹੁਤ ਹੀ ਨਾਂ-ਪੱਖੀ ਰੁਝਾਨ ਹੈ| ਉਹਨਾਂ ਕਿਹਾ ਕਿ ਉਹ ਆਪਣੇ ਸਿਆਸੀ ਰੁਝੇਵਿਆਂ ਤੋਂ ਟਾਇਮ ਕੱਢ ਕੇ ਹਰ ਸਾਲ ਆਪਣਾ ਜਨਮ ਦਿਨ ਅਤੇ ਰੱਖੜੀ ਦਾ ਪਵਿੱਤਰ ਤਿਉਹਾਰ ਇਹਨਾਂ ਬੱਚੀਆਂ ਨਾਲ ਮਨਾਉਂਦੇ ਹਨ| ਇਸ ਮੌਕੇ ਤੇ ਬੱਬੀ ਬਾਦਲ ਫਾਊਂਡੇਸਨ ਵੱਲੋਂ ਬੱਚੀਆਂ ਦੀ ਮਦਦ ਲਈ ਯੋਗਦਾਨ ਵੀ ਪਾਇਆ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਹਰਮਿੰਦਰ ਸਿੰਘ, ਨਰਿੰਦਰ ਸਿੰਘ ਮੈਣੀ, ਜਗਤਾਰ ਸਿੰਘ ਘੜੂੰਆ, ਕੁਲਦੀਪ ਸਿੰਘ ਹੀਰਾ, ਹਰਦੇਵ ਸਿੰਘ ਲੌਂਗੀਆਂ, ਮਨਪ੍ਰੀਤ ਸਿੰਘ ਮੱਖਣ, ਜਸਕਰਨ ਸਿੰਘ, ਪਰਮਿੰਦਰ ਸਿੰਘ, ਸਵਿੰਦਰ ਸਿੰਘ ਛਿੰਦੀ, ਰਣਜੀਤ ਸਿੰਘ ਬਰਾੜ, ਹਰਜੀਤ ਸਿੰਘ ਜੀਤੀ, ਅਵਤਾਰ ਸਿੰਘ ਬਡਾਲੀ, ਰਿਸ਼ੀਰਾਜ ਤਿਊੜ, ਨੇਤਰ ਸਿੰਘ, ਸੋਨੂੰ ਤਿਊੜ, ਸੁੱਖਮੰਤਰ ਸਿੰਘ ਬੱਲੋਮਾਜਰਾ, ਜਗਤਦੀਪ ਸਿੰਘ ਖਾਨਪੁਰ, ਹਰਦੀਪ ਸਿੰਘ, ਪ੍ਰਦੀਪ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *