ਬੱਬੀ ਬਾਦਲ ਵਲੋਂ ਬੀਰ ਦਵਿੰਦਰ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗਾਂ ਦਾ ਆਯੋਜਨ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਸਮੇਂ ਦੀਆਂ ਸਰਕਾਰਾਂ ਅਤੇ ਰਵਾਇਤੀ ਪਾਰਟੀਆਂ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾ ਕੇ ਪੰਜਾਬ ਦੇ ਖਜਾਨੇ ਦੀ ਲੁੱਟ-ਖਸੁੱਟ ਕੀਤੀ ਹੈ| ਲੀਡਰਾਂ ਨੇ ਸਿਰਫ ਆਪਣੇ ਨਿਜੀ ਹਿੱਤਾਂ ਨੂੰ ਪਹਿਲ ਦਿੱਤੀ ਜਿਸ ਨਾਲ ਪੰਜਾਬ ਆਰਥਿਕ ਪੱਖੋਂ ਕਮਜੋਰ ਹੋਇਆ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸ੍ਰ. ਬੀਰ ਦਵਿੰਦਰ ਸਿੰਘ ਦੇ ਹੱਕ ਵਿੱਚ ਹਲਕਾ ਮੁਹਾਲੀ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਜਾ ਕੇ ਮੀਟਿੰਗ ਦੌਰਾਨ ਆਖੇ|
ਬੱਬੀ ਬਾਦਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ 19 ਮਈ ਨੂੰ ਇਹਨਾਂ ਰਵਾਇਤੀ ਪਾਰਟੀਆਂ ਨੂੰ (ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਲੁੱਟ- ਖਸੁੱਟ ਕੀਤੀ ਹੈ) ਨੂੰ ਲੋਕ ਪੰਜਾਬ ਵਿੱਚੋਂ ਚਲਦਾ ਕਰ ਦੇਣਗੇ| ਇਸ ਮੌਕੇ ਪ੍ਰਧਾਨ ਤੇਜ਼ ਪਾਲ, ਸੁਖਵਿੰਦਰ ਸਿੰਘ ਬਿੱਟੂ, ਵਿਦਿਆ ਰਾਮ, ਰਾਮ ਪਾਲ, ਰਾਜ ਪਾਲ, ਜਤਿੰਦਰ, ਪਰਮੋਦ, ਚਰਨ ਸਿੰਘ, ਪੂਰਨ, ਬਲਜਿੰਦਰ, ਮੋਹਿੰਦਰ, ਕਿਸ਼ਨ ਪਾਲ, ਰਾਮ ਕੁਮਾਰ, ਸੰਨੀ ਮਨੇਜਰ, ਨਰੇਸ਼ ਪਾਲ, ਸੋਹਨ ਲਾਲ, ਗਿਰਧਾਰੀ ਲਾਲ, ਰਾਮ ਜੀਤ, ਪੰਕਜ, ਪਲਵਿੰਦਰ, ਦਲਜੀਤ ਆਦਿ ਹਾਜਰ ਸਨ|

Leave a Reply

Your email address will not be published. Required fields are marked *